← ਸੂਚੀ

ਸਰੀਰ ਦਾ ਵੇਲਾ ›ਰੋਜ਼ ਦੀ ਰੁਟੀਨ

ਨਹਾਉਣ ਪਿੱਛੋਂ ਤੇਲ ਲਾਇਆ

ਅੱਜ ਸਵੇਰੇ ਉੱਠ ਕੇ ਪਹਿਲਾਂ ਵਾਲੀ ਕਰੀਮ ਲਾਈ, ਹੱਥਾਂ ਤੇ ਥੋੜ੍ਹੀ ਖੁਸ਼ਕੀ ਸੀ ਪਰ ਓਨੀ ਖੁਜਲੀ ਨਹੀਂ ਹੋਈ।

ਦੁਪਹਿਰੇ ਧੁੱਪ ਕਾਫ਼ੀ ਤੇਜ਼ ਸੀ, ਬਾਹਰ ਜਾਣਾ ਪਿਆ ਤਾਂ ਮੱਥੇ ਤੇ ਪਸੀਨਾ ਆ ਗਿਆ ਤੇ ਓਥੋਂ ਹੀ ਖਾਰਸ਼ ਸ਼ੁਰੂ ਹੋ ਗਈ (ਸ਼ਾਇਦ ਧੁੱਪ ਕਰਕੇ ਹੋਵੇ)। ਵਾਪਸ ਆ ਕੇ ਠੰਡੇ ਪਾਣੀ ਨਾਲ ਮੂੰਹ ਧੋਤਾ, ਥੋੜ੍ਹਾ ਆਰਾਮ ਮਿਲਿਆ।

ਸ਼ਾਮ ਨੂੰ ਨਹਾਉਣ ਵੇਲੇ ਸਾਬਣ ਨਹੀਂ ਵਰਤਿਆ, ਸਿਰਫ਼ ਕੋਸੇ ਪਾਣੀ ਨਾਲ ਨਹਾਤੀ। ਨਹਾਉਣ ਤੋਂ ਬਾਅਦ ਤੇਲ ਲਾਇਆ ਤੇ ਚਮੜੀ ਥੋੜ੍ਹੀ ਨਰਮ ਲੱਗੀ। ਗਰਦਨ ਵਾਲੀ ਥਾਂ ਤੇ ਹਾਲੇ ਵੀ ਲਾਲੀ ਹੈ, ਓਹ ਗਈ ਨਹੀਂ।

ਸੌਣ ਤੋਂ ਪਹਿਲਾਂ ਉੱਨ ਵਾਲੀ ਚਾਦਰ ਨਹੀਂ ਵਿਛਾਈ, ਸੂਤੀ ਵਾਲੀ ਹੀ ਰੱਖੀ। ਦੇਖਦੇ ਹਾਂ ਰਾਤ ਕਿਵੇਂ ਲੰਘਦੀ ਹੈ!

ਟਿੱਪਣੀ 1

  • ਚਮਕ09.04

    ਗਰਦਨ ਦੀ ਲਾਲੀ ਮੈਨੂੰ ਵੀ ਬਹੁਤ ਦੇਰ ਨਾਲ ਜਾਂਦੀ ਹੈ, ਤੇਲ ਲਾਉਣ ਨਾਲ ਥੋੜ੍ਹੀ ਨਰਮ ਜ਼ਰੂਰ ਹੋ ਜਾਂਦੀ ਹੈ ਜੀ

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →