ਅੱਜ ਸਵੇਰੇ ਉੱਨ ਦੇ ਸਵੈਟਰ ਹੇਠਾਂ ਸੂਤੀ ਕਮੀਜ਼ ਪਾ ਕੇ ਵੇਖੀ। ਪਿੱਛਲੇ ਹਫ਼ਤੇ ਸਿੱਧਾ ਸਵੈਟਰ ਪਾਉਣ ਨਾਲ ਗਰਦਨ ਤੇ ਬਾਹਾਂ ਬਹੁਤ ਖੁਰਕਦੀਆਂ ਸੀ।

– 7 ਵਜੇ ਨਹਾ ਕੇ ਮਾਇਸਚਰਾਈਜ਼ਰ ਲਾਇਆ, ਫੇਰ ਸੂਤੀ ਕਮੀਜ਼ ਪਾਈ
– ਦਫ਼ਤਰ ਦਾ 1 ਘੰਟਾ 30 ਮਿੰਟ ਦਾ ਸਫ਼ਰ ਬੱਸ ‘ਚ ਕੀਤਾ, ਅੱਜ ਖੁਜਲੀ ਓਨੀ ਨਹੀਂ ਹੋਈ
– ਸ਼ਾਮੀਂ ਬਿੱਲੀਆਂ ਗੋਦ ‘ਚ ਬੈਠੀਆਂ, ਵਾਲ ਲੱਗਣ ਨਾਲ ਥੋੜੀ ਖੁਜਲੀ ਹੋਈ
– 9 ਵਜੇ ਰਾਤੀਂ ਫੇਰ ਤੇਲ ਲਾਇਆ
ਹਾਲਤ 3 ਹਫ਼ਤਿਆਂ ਤੋਂ ਸਥਿਰ ਹੈ, ਇਹ ਤਰੀਕਾ ਕੁਝ ਦਿਨ ਹੋਰ ਅਜ਼ਮਾਵਾਂਗਾ ਜੀ।
