ਕਈ ਦਿਨ ਏਧਰ ਨਹੀਂ ਆਈ, ਅੱਜ ਫੇਰ ਬੈਠ ਗਈ।
ਰਾਤ ਨੂੰ ਬੱਚਾ 3 ਵਾਰ ਜਾਗਿਆ, ਗਰਦਨ ‘ਤੇ ਖੁਰਕਦਾ ਰਿਹਾ। ਹਰ ਵਾਰ ਉੱਠ ਕੇ ਮੈਂ ਕਰੀਮ ਲਾਈ, ਫੇਰ ਲੇਟੀ ਪਰ ਨੀਂਦ ਨਹੀਂ ਆਈ। ਮਤਲਬ, ਮੋਬਾਈਲ ‘ਤੇ ਗੇਮ ਖੇਡਦੀ ਰਹੀ, ਸਮਾਂ ਦੇਖਿਆ ਤਾਂ 2 ਵਜੇ ਹੋ ਚੁੱਕੇ ਸਨ।
ਸਵੇਰੇ ਸ਼ਿਫਟ ਲਈ ਜਲਦੀ ਉੱਠਣਾ ਪਿਆ, ਬਹੁਤ ਬਹੁਤ ਥੱਕ ਗਈ ਸੀ। ਡਰਾਈਵਿੰਗ ਸਿਖਾਉਣ ਵਾਲੇ ਭਾਈ ਸਾਹਿਬ ਨੇ ਅੱਜ ਵੀ ਕਿਹਾ ਕਿ ਸੜਕ ‘ਤੇ ਧਿਆਨ ਰੱਖਾਂ, ਪਰ ਨੀਂਦ ਪੂਰੀ ਨਾ ਹੋਣ ਕਰਕੇ ਸਟੀਅਰਿੰਗ ‘ਤੇ ਹੱਥ ਥੋੜ੍ਹੇ ਕੰਬਦੇ ਰਹੇ।
ਸ਼ਾਮ ਨੂੰ ਬੱਚੇ ਦੇ ਨਹੁੰ ਕੱਟੇ, ਸ਼ਾਇਦ ਇਸ ਨਾਲ ਖੁਰਕ ਥੋੜ੍ਹੀ ਘੱਟ ਲੱਗੇ। ਸ਼ਾਇਦ ਸਭ ਨੂੰ ਇਹੋ ਦੌਰ ਲੰਘਣਾ ਪੈਂਦਾ ਹੋਣਾ। ਅੱਜ ਰਾਤ ਜਲਦੀ ਸੌਣ ਦੀ ਕੋਸ਼ਿਸ਼ ਕਰਾਂਗੀ।
