ਅੱਜ ਡਰਾਇਵਿੰਗ ਕਲਾਸ ਲਈ ਗਈ ਸੀ।
ਸਟੀਅਰਿੰਗ ਫੜ ਕੇ ਬੈਠੀ ਤਾਂ ਬਾਂਹ ਦੇ ਅੰਦਰਲੇ ਪਾਸੇ ਖੁਰਕ ਹੋਣ ਲੱਗੀ। ਪਸੀਨਾ ਆ ਗਿਆ ਸੀ ਤੇ ਸਲੀਵ ਵੀ ਥੋੜੀ ਟਾਈਟ ਸੀ, ਉਹੀ ਕਾਰਨ ਹੋਵੇਗਾ ਸ਼ਾਇਦ।
ਘਰ ਆ ਕੇ ਨਹਾ ਕੇ ਕਰੀਮ ਲਾਈ। ਥੋੜੀ ਦੇਰ ਲਈ ਠੰਢਕ ਮਹਿਸੂਸ ਹੋਈ।
ਸ਼ਾਮ ਨੂੰ ਕੰਮ ਥੋੜਾ ਘੱਟ ਸੀ ਤਾਂ ਬੈਠ ਕੇ ਥੋੜਾ ਸਕੈੱਚ ਕੀਤਾ। ਓਸ ਵੇਲੇ ਹੱਥ ਵੱਲ ਧਿਆਨ ਈ ਨਹੀਂ ਗਿਆ, ਖੁਰਕ ਵੀ ਭੁੱਲ ਗਈ।
ਗਰਦਨ ਪਿੱਛੇ ਹਾਲੇ ਵੀ ਖੁਸ਼ਕ ਲੱਗਦੀ ਹੈ। ਤੇਲ ਲਾਉਣਾ ਭੁੱਲ ਨਹੀਂ ਸਕਦੀ ਹੁਣ, ਨਹੀਂ ਤਾਂ ਰਾਤ ਨੂੰ ਹੋਰ ਖਿੱਚ ਪੈਂਦੀ ਹੈ।

ਕੱਲ੍ਹ ਫੇਰ ਕਲਾਸ ਹੈ, ਇਸ ਵਾਰ ਢਿੱਲੀ ਕਮੀਜ਼ ਪਾ ਕੇ ਜਾਵਾਂਗੀ ਜੀ।
