← ਸੂਚੀ

ਸਰੀਰ ਦਾ ਵੇਲਾ ›ਰੋਜ਼ ਦੀ ਰੁਟੀਨ

ਖਾਤਾ ਲਿਖਦਿਆਂ ਗਰਦਨ ਅਕੜ ਗਈ

ਅੱਜ ਸਵੇਰੇ ਉੱਠਦਿਆਂ ਈ ਗਰਦਨ ‘ਚ ਅਕੜਾਅ ਜਿਹਾ ਸੀ, ਰਾਤ ਨੂੰ ਵਾਰ ਵਾਰ ਅੱਖ ਖੁੱਲ੍ਹਦੀ ਰਹੀ। ਦਫ਼ਤਰ ਦਾ ਕੰਮ ਸਵੇਰੇ ਈ ਸ਼ੁਰੂ ਹੋ ਗਿਆ, ਸ਼ਾਮ ਤੱਕ ਮੋਢੇ ਤਾਂ ਪੱਥਰ ਵਾਂਗ ਹੋ ਗਏ! ਵਿਹਲ ਲੱਭ ਕੇ ਖਾਤਾ-ਕਿਤਾਬ ਖੋਲ੍ਹੀ, ਪਿਛਲੇ ਹਫ਼ਤੇ ਦਾ ਹਿਸਾਬ ਲਿਖਿਆ। ਸਕੈਚ ਬੁੱਕ ਵੀ ਕੱਢੀ ਸੀ ਪਰ ਥੋੜ੍ਹੀਆਂ ਲਾਈਨਾਂ ਖਿੱਚ ਕੇ ਈ ਰੱਖ ਦਿੱਤੀ, ਅੱਖਾਂ ਭਾਰੀਆਂ ਹੋ ਰਹੀਆਂ ਸੀ। ਪੇਟ ਵੀ ਹੌਲਾ ਹੌਲਾ ਖਰਾਬ ਲੱਗਦਾ ਰਿਹਾ, ਖਾਣਾ ਘੱਟ ਈ ਖਾਧਾ। ਰਾਤ ਨੂੰ ਛੇਤੀ ਸੌਣ ਦੀ ਕੋਸ਼ਿਸ਼ ਕੀਤੀ, ਅੱਜ ਸ਼ਾਇਦ ਨੀਂਦ ਥੋੜ੍ਹੀ ਪੂਰੀ ਹੋ ਜੂ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →