← ਸੂਚੀ

ਸਰੀਰ ਦਾ ਵੇਲਾ ›ਰੋਜ਼ ਦੀ ਰੁਟੀਨ

ਅੱਜ ਸਿਰ ਬਹੁਤ ਭਾਰਾ ਲੱਗਿਆ

ਰਾਤ ਨੂੰ 3 ਵਜੇ ਅੱਖ ਖੁੱਲ੍ਹ ਗਈ, ਫੇਰ ਸੌਂ ਨਾ ਹੋਇਆ।
ਸਵੇਰੇ ਉੱਠੀ ਤਾਂ ਸਿਰ ਭਾਰਾ ਭਾਰਾ ਜਿਹਾ ਲੱਗ ਰਿਹਾ ਸੀ।

A view through three arched windows showing a rainy outdoor seating area. Outside are metal tables a

ਦਫ਼ਤਰ ‘ਚ ਅੱਜ ਵੀ ਕੰਮ ਦਾ ਲੋਡ ਬਹੁਤ ਸੀ। ਮੋਢੇ ਤੇ ਗਰਦਨ ‘ਚ ਅਕੜਾਅ ਦੁਪਹਿਰ ਤੱਕ ਰਿਹਾ, ਕੁਰਸੀ ਤੋਂ ਉੱਠਣ ਨੂੰ ਵੀ ਦਿਲ ਨਾ ਕਰੇ।

ਸ਼ਾਮ ਨੂੰ ਬੱਚਿਆਂ ਨੂੰ ਖਾਣਾ ਖੁਆ ਕੇ ਥੋੜ੍ਹੀ ਦੇਰ ਖਾਤਾ ਖੋਲ੍ਹਿਆ। ਬੱਚਿਆਂ ਦੇ ਸਕੂਲ ਦਾ ਖਰਚਾ ਇਸ ਵਾਰ ਥੋੜ੍ਹਾ ਵੱਧ ਨਿਕਲਿਆ, ਹਿਸਾਬ ਫੇਰ ਵੀ ਪੂਰਾ ਨਹੀਂ ਬੈਠਿਆ। ਸਕੈਚ ਬੁੱਕ ਬਸ ਇੰਝ ਹੀ ਪਈ ਰਹੀ, ਅੱਜ ਵੀ ਖੋਲ੍ਹ ਨਾ ਹੋਈ।

ਪੇਟ ਵੀ ਸ਼ਾਮ ਤੋਂ ਥੋੜ੍ਹਾ ਖਰਾਬ ਖਰਾਬ ਜਿਹਾ ਲੱਗਦਾ ਰਿਹਾ। ਪਹਿਲਾਂ ਵਾਲਾ ਸੁਕੂਨ ਅੱਜਕੱਲ੍ਹ ਬਹੁਤ ਘੱਟ ਹੀ ਮਿਲਦਾ ਜੀ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →