ਰਾਤ ਨੂੰ 2 ਵਜੇ ਬੱਚਾ ਖੁਰਕਦਾ ਖੁਰਕਦਾ ਜਾਗ ਪਿਆ, ਮੈਂ ਵੀ ਨਾਲ ਹੀ ਉੱਠ ਗਈ। ਹੱਥ ਫੜ ਕੇ ਥੋੜ੍ਹਾ ਤੇਲ ਲਾਇਆ ਤੇ ਫੇਰ ਸੌਂ ਗਿਆ, ਪਰ ਮੈਨੂੰ ਬਾਅਦ ਵਿੱਚ ਨੀਂਦ ਨਹੀਂ ਆਈ।
ਅੱਜ ਸਵੇਰ ਦੀ ਸ਼ਿਫਟ ਸੀ, ਇਸ ਕਰਕੇ 5 ਵਜੇ ਹੀ ਉੱਠਣਾ ਪਿਆ। ਅੱਖਾਂ ਭਾਰੀਆਂ ਸੀ, ਕੰਮ ‘ਤੇ ਜਾਂਦੇ ਹੋਏ ਧਿਆਨ ਥੋੜ੍ਹਾ ਭਟਕਦਾ ਰਿਹਾ।
ਦੁਪਹਿਰੇ ਵਿਹਲ ਮਿਲੀ ਤਾਂ ਬੱਚੇ ਦੀ ਕਰੀਮ ਦਾ ਡੱਬਾ ਦੇਖਿਆ, ਅੱਧਾ ਹੀ ਬਚਿਆ ਸੀ। ਸੋਚਿਆ ਕੱਲ੍ਹ ਲਿਆਉਣਾ ਪਵੇਗਾ।
ਸ਼ਾਮ ਨੂੰ ਡਰਾਈਵਿੰਗ ਸਿੱਖਣ ਗਈ, ਅੱਜ ਥੋੜ੍ਹਾ ਸੌਖਾ ਲੱਗਿਆ, ਗੱਡੀ ਮੋੜਦੇ ਵੇਲੇ ਪਹਿਲਾਂ ਵਾਲਾ ਡਰ ਘੱਟ ਸੀ।
ਰਾਤ ਦਾ ਖਾਣਾ ਬਣਾ ਕੇ ਬੱਚੇ ਨੂੰ ਨਹਾਇਆ, ਨਹਾਉਣ ਤੋਂ ਬਾਅਦ ਤੇਲ ਲਾਇਆ। ਉਮੀਦ ਹੈ ਅੱਜ ਦੀ ਰਾਤ ਥੋੜ੍ਹੀ ਸ਼ਾਂਤ ਲੰਘੇ।
