← ਸੂਚੀ

ਸਰੀਰ ਦਾ ਵੇਲਾ ›ਹਫ਼ਤਾਵਾਰੀ ਡਾਇਰੀ

9 ਵਜੇ ਫ਼ੋਨ ਬੰਦ ਕਰਨ ਦੀ ਕੋਸ਼ਿਸ਼

ਇਸ ਹਫ਼ਤੇ ਰਾਤ 9 ਵਜੇ ਫ਼ੋਨ ਬੰਦ ਕਰ ਕੇ ਗਰਦਨ ਤੇ ਮੋਢਿਆਂ ਦੀ ਸਟ੍ਰੈਚਿੰਗ ਕਰਨ ਦੀ ਕੋਸ਼ਿਸ਼ ਕੀਤੀ।

– ਸੋਮ-ਬੁੱਧ 3 ਦਿਨ ਲਗਾਤਾਰ ਕੀਤੀ, ਵੀਰਵਾਰ ਤੋਂ ਕੰਮ ਫੇਰ ਵਧ ਗਿਆ ਤੇ ਭੁੱਲ ਗਈ
– ਓਹਨਾਂ ਦਿਨਾਂ ਨੀਂਦ ਥੋੜੀ ਬਿਹਤਰ ਸੀ, ਵਿਚਾਲੇ ਅੱਖ ਖੁੱਲੀ ਵੀ ਵਾਪਸ ਸੌਂ ਗਈ
– ਖੁਜਲੀ ਵੀ ਓਦੋਂ ਥੋੜੀ ਘੱਟ ਰਹੀ, ਗਰਦਨ ਦੀ ਅਕੜਾਅ ਵੀ ਢਿੱਲੀ ਹੋਈ

ਖਰਚਾ-ਖਾਤਾ ਇਸ ਹਫ਼ਤੇ ਵੀ ਪੂਰਾ ਨਹੀਂ ਬੈਠਿਆ, ਬੱਚਿਆਂ ਦੇ ਖਰਚੇ ਹਿਸਾਬ ਤੋਂ ਬਾਹਰ ਨਿਕਲ ਜਾਂਦੇ…

ਸਕੈਚ ਬੁੱਕ ਹਾਲੇ ਵੀ ਬੰਦ ਪਈ ਹੈ। ਅਗਲੇ ਹਫ਼ਤੇ 10 ਮਿੰਟ ਲਈ ਸਹੀ, ਖੋਲ੍ਹ ਕੇ ਦੇਖਣ ਦੀ ਸੋਚ ਰਹੀ ਹਾਂ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →