ਹੱਥਾਂ ‘ਤੇ ਖੁਜਲੀ ਇਸ ਹਫ਼ਤੇ ਫਿਰ ਵਧ ਗਈ। ਰਾਤ ਨੂੰ ਨੀਂਦ ਵਿੱਚ ਹੀ ਹੱਥ ਖੁਰਕਦੀ ਰਹੀ, ਸਵੇਰੇ ਉੱਠ ਕੇ ਦੇਖਿਆ ਤਾਂ ਲਾਲੀ ਹੋਰ ਵਧੀ ਹੋਈ ਸੀ। ਦਫ਼ਤਰ ਦਾ ਕੰਮ ਵੀ ਇਸ ਹਫ਼ਤੇ ਬਹੁਤ ਸੀ, ਗਰਦਨ ਤੇ ਮੋਢੇ ਸਾਰਾ ਦਿਨ ਅਕੜੇ ਰਹੇ।
– ਖਰਚਾ-ਖਾਤਾ ਲਿਖਿਆ ਪਰ ਹਿਸਾਬ ਫਿਰ ਨਹੀ ਬਹਿੰਦਾ
– ਸਕੈਚ ਬੁੱਕ ਨੂੰ ਹੱਥ ਵੀ ਨਹੀ ਲਾਇਆ
– ਕਰੀਮ ਲਾਉਣੀ ਵੀ ਕਈ ਵਾਰ ਭੁੱਲ ਗਈ
ਬੱਚਿਆਂ ਨੂੰ ਸੰਭਾਲਦੇ ਸੰਭਾਲਦੇ ਆਪਣੇ ਲਈ ਵੇਲਾ ਹੀ ਨਹੀ ਬਚਦਾ। ਅਗਲੇ ਹਫ਼ਤੇ ਸੌਣ ਤੋਂ ਪਹਿਲਾਂ ਕਰੀਮ ਲਾਉਣ ਦਾ ਵੇਲਾ ਪੱਕਾ ਰੱਖਣ ਦੀ ਕੋਸ਼ਿਸ਼ ਕਰਾਂਗੀ।
