ਇਸ ਹਫ਼ਤੇ ਕਮਰੇ ਦਾ ਪੁਰਾਣਾ ਪੱਖਾ ਬਦਲ ਕੇ ਕਿਸੇ ਤੋਂ ਸਕਿੰਡ ਹੈਂਡ ਵਾਲਾ ਲੈ ਆਈ।
ਗਰਮੀ ਨਾਲ ਖੁਜਲੀ ਹੋਰ ਵਧਦੀ ਲੱਗਦੀ ਸੀ, ਸੋਚਿਆ ਹਵਾ ਠੀਕ ਹੋਵੇ ਤਾਂ ਥੋੜ੍ਹਾ ਸੌਖ ਮਿਲੇ।
ਓਸ ਰਾਤ ਥੋੜ੍ਹਾ ਫ਼ਰਕ ਲੱਗਿਆ, ਵਿਚਕਾਰ ਅੱਖ ਘੱਟ ਖੁੱਲ੍ਹੀ।
ਪਰ ਸਵੇਰੇ ਭਾਂਡੇ ਮਾਂਜਣ ਤੇ ਸਿਲਾਈ ਕਰਨ ਵੇਲੇ ਹੱਥਾਂ ਦੀ ਚਮੜੀ ਸੁੱਕੀ ਸੁੱਕੀ ਹੋ ਕੇ ਫਟਣ ਲੱਗ ਪੈਂਦੀ ਹੈ।

ਕਢਾਈ ਦਾ ਕੰਮ ਫੜਦੀ ਹਾਂ ਤਾਂ ਉਂਗਲਾਂ ‘ਚ ਹੋਰ ਖੁਰਕ ਹੁੰਦੀ, ਧਾਗਾ ਵੀ ਠੀਕ ਨਾਲ ਨੀ ਫੜਿਆ ਜਾਂਦਾ।
ਮਾਂ ਨੇ ਕਿਹਾ ‘ਦਸਤਾਨੇ ਪਾ ਕੇ ਕਰ ਲਿਆ ਕਰ’ – ਟਰਾਈ ਕੀਤੀ, ਪਰ ਸਿਲਾਈ ‘ਚ ਹੱਥ ਓਵੇਂ ਨੀ ਚੱਲਦਾ।
ਗਲ਼ ‘ਤੇ ਖੁਜਲੀ ਓਵੇਂ ਹੀ ਰਹੀ, ਪੱਖੇ ਨਾਲ ਸ਼ਾਇਦ ਥੋੜ੍ਹੀ ਘੱਟ ਹੋਈ।
ਹਿਸਾਬ ਕਿਤਾਬ ਵਾਲੀ ਕਾਪੀ ਫੇਰ ਖੋਲ੍ਹ ਲਈ, ਸੋਚਿਆ ਕਰੀਮ ਵਾਸਤੇ ਵੀ ਥੋੜ੍ਹਾ ਬਚਾ ਕੇ ਰੱਖਾਂ।
ਹੱਥਾਂ ਦਾ ਹਾਲ ਅਜੇ ਓਵੇਂ ਹੈ, ਪੱਖੇ ਨੇ ਰਾਤ ਨੂੰ ਥੋੜ੍ਹਾ ਸੌਖਾ ਕਰ ਦਿੱਤਾ ਬੱਸ।
ਅਗਲੇ ਹਫ਼ਤੇ ਸ਼ਾਇਦ ਪੱਖਾ ਥੋੜ੍ਹਾ ਦੂਰ ਰੱਖ ਕੇ ਦੇਖਾਂ, ਸਿੱਧੀ ਹਵਾ ਨਾਲ ਖੁਸ਼ਕੀ ਵੀ ਵਧਦੀ ਲੱਗਦੀ ਐ।
