← ਸੂਚੀ

ਸਰੀਰ ਦਾ ਵੇਲਾ ›ਹਫ਼ਤਾਵਾਰੀ ਡਾਇਰੀ

ਰਾਤ ਨੂੰ ਹੱਥ ਢੱਕ ਕੇ ਸੌਣ ਦੀ ਕੋਸ਼ਿਸ਼

ਇਸ ਹਫ਼ਤੇ ਖੁਜਲੀ ਕਰਕੇ ਨੀਂਦ ਵਿੱਚੋਂ ਵਾਰ-ਵਾਰ ਅੱਖ ਖੁੱਲ੍ਹ ਜਾਂਦੀ ਰਹੀ।
ਖ਼ਾਸ ਕਰਕੇ ਬਾਹਾਂ ਤੇ ਗਰਦਨ ਵਾਲੇ ਪਾਸੇ, ਲੇਟਦੇ ਸਾਰ ਈ ਖੁਰਕ ਸ਼ੁਰੂ ਹੋ ਜਾਂਦੀ ਸੀ।

ਸੋਚਿਆ ਕੁਝ ਵੱਖਰਾ ਅਜ਼ਮਾਵਾਂ। ਸੌਣ ਤੋਂ ਪਹਿਲਾਂ ਬਾਹਾਂ ‘ਤੇ ਹਲਕਾ ਜਿਹਾ ਕੱਪੜਾ ਬੰਨ੍ਹ ਕੇ ਸੌਣ ਲੱਗੀ, ਤਾਂ ਜੋ ਸੁੱਤੇ-ਸੁੱਤੇ ਖੁਰਕ ਨਾ ਸਕਾਂ।
ਪਹਿਲੀਆਂ ਰਾਤਾਂ ਨਾਲੋਂ ਥੋੜ੍ਹਾ ਫ਼ਰਕ ਪਿਆ, ਵਿਚਾਲੇ ਅੱਖ ਘੱਟ ਖੁੱਲ੍ਹੀ। ਪਰ ਸਵੇਰੇ ਉੱਠ ਕੇ ਚਮੜੀ ਹਾਲੇ ਵੀ ਖਿੱਚੀ-ਖਿੱਚੀ ਜਿਹੀ ਲੱਗਦੀ ਸੀ।

ਦਿਨ ਵੇਲੇ ਭਾਂਡੇ ਮਾਂਜਣ ਤੇ ਸਿਲਾਈ ਦਾ ਕੰਮ ਵੀ ਹੱਥਾਂ ਨੂੰ ਪੂਰਾ ਥਕਾ ਦਿੰਦਾ, ਰਾਤ ਨੂੰ ਹੱਥ ਢੱਕਣ ਨਾਲ ਸਭ ਕੁਝ ਠੀਕ ਨੀ ਹੋ ਜਾਂਦਾ।

ਅਗਲੇ ਹਫ਼ਤੇ ਸੋਚਿਆ ਹੈ ਕਿ ਭਾਂਡੇ ਮਾਂਜਣ ਵੇਲੇ ਪਾਣੀ ਥੋੜ੍ਹਾ ਠੰਢਾ ਰੱਖਾਂ ਤੇ ਹੱਥ ਧੋਣ ਪਿੱਛੋਂ ਹਰ ਵਾਰ ਕੁਝ ਲਾਉਣਾ ਨਾ ਭੁੱਲਾਂ।
ਹੌਲੀ-ਹੌਲੀ ਈ ਸਹੀ, ਕੁਝ ਤਾਂ ਬਦਲ ਰਿਹਾ ਹੈ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →