ਅੱਜ ਹਾਰਮੋਨੀਅਮ ਦਾ ਰਿਆਜ਼ ਤੀਜੇ ਹਫ਼ਤੇ ‘ਚ ਵੜ ਗਿਆ।
ਸਵੇਰੇ ਘਰ ਦਾ ਕੰਮ ਮੁਕਾ ਕੇ ਅੱਧਾ ਘੰਟਾ ਬੈਠੀ, ਪਹਿਲਾਂ ਸਰਗਮ ਫੇਰ ‘ਹੀਰ’ ਦੀ ਧੁਨ।
ਉਂਗਲਾਂ ਹਾਲੇ ਥਿੜਕਦੀਆਂ ਨੇ, ਪਰ ਪਿਛਲੇ ਹਫ਼ਤੇ ਨਾਲੋਂ ਥੋੜ੍ਹਾ ਘੱਟ।
ਉਸਤਾਦ ਜੀ ਨੇ ਕਿਹਾ ਕਿ ਰੋਜ਼ 20 ਮਿੰਟ ਵੀ ਕਾਫ਼ੀ ਨੇ।
14 ਦਿਨ ਲਗਾਤਾਰ ਹੋ ਗਏ, ਸਿਰਫ਼ ਇੱਕ ਦਿਨ ਬਿਜਲੀ ਨਾ ਹੋਣ ਕਰਕੇ ਟੁੱਟਿਆ।
ਪ੍ਰੀਖਿਆ ਦੋ ਮਹੀਨੇ ਦੂਰ ਹੈ, ਉਸ ਤੋਂ ਪਹਿਲਾਂ ਤਿੰਨ ਧੁਨਾਂ ਪੱਕੀਆਂ ਕਰਨ ਦਾ ਸੋਚਿਆ ਹੈ।
