← ਸੂਚੀ

ਜੀਵਨ ਦਾ ਵੇਲਾ ›ਵਿਕਾਸ ਯੋਜਨਾ

[ਆਰਾਮ] ਨੀਂਦ ਨਹੀਂ ਆਉਂਦੀ

ਪਿਛਲੇ 2 ਮਹੀਨਿਆਂ ਤੋਂ ਹਾਲਤ ਇਹ ਹੈ:
– ਰਾਤ ਨੂੰ 2-3 ਵਾਰ ਅੱਖ ਖੁੱਲ੍ਹ ਜਾਂਦੀ ਹੈ
– ਸਵੇਰੇ 6 ਵਜੇ ਉੱਠਦੀ ਹਾਂ ਪਰ ਥਕਾਵਟ ਉਸੇ ਤਰ੍ਹਾਂ ਰਹਿੰਦੀ
– ਦੁਪਹਿਰ ਤੱਕ ਸਿਰ ਭਾਰੀ ਲੱਗਦਾ, ਮੋਢਿਆਂ ਚ ਅਕੜਾਅ ਰਹਿੰਦਾ

ਕੰਮ ਦਾ ਲੋਡ ਵਧ ਗਿਆ ਹੈ, 9 ਵਜੇ ਤੋਂ ਬਾਅਦ ਵੀ ਲੈਪਟਾਪ ਖੁੱਲ੍ਹਾ ਰਹਿੰਦਾ, ਬੱਚਿਆਂ ਨੂੰ ਸੁਆ ਕੇ 11 ਵਜੇ ਸੌਂਦੀ ਹਾਂ ਪਰ ਨੀਂਦ ਡੂੰਘੀ ਨਹੀਂ ਲੱਗਦੀ। ਸੋਚ ਰਹੀ ਹਾਂ 1 ਹਫ਼ਤੇ ਸੌਣ ਤੋਂ ਪਹਿਲਾਂ ਫੋਨ ਬੰਦ ਰੱਖਾਂ। ਤੁਹਾਡੇ ਚੋਂ ਕਿਸੇ ਨੇ ਇੰਝ ਅਜ਼ਮਾਇਆ ਹੈ ਜੀ, ਸੱਚੀਂ ਫ਼ਰਕ ਪੈਂਦਾ ਹੈ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →