← ਸੂਚੀ

ਜੀਵਨ ਦਾ ਵੇਲਾ ›ਵਿਕਾਸ ਯੋਜਨਾ

[ਆਰਾਮ] 11 ਵਜੇ ਸੌਣ ਦੀ ਕੋਸ਼ਿਸ਼

ਕੱਲ੍ਹ ਤੋਂ ਰਾਤ 11 ਵਜੇ ਸੌਣ ਦੀ ਕੋਸ਼ਿਸ਼ ਸ਼ੁਰੂ ਕੀਤੀ।
ਪਹਿਲੀ ਰਾਤ: ਲੇਟੀ ਤਾਂ ਸਹੀ ਪਰ ਦਿਮਾਗ ਚ ਦਫ਼ਤਰ ਦਾ ਕੰਮ ਘੁੰਮਦਾ ਰਿਹਾ, ਨੀਂਦ ਕਰੀਬ 1 ਵਜੇ ਆਈ।
ਦੂਜੀ ਰਾਤ: ਫੋਨ ਬੈੱਡ ਤੋਂ ਦੂਰ ਰੱਖ ਦਿੱਤਾ, ਥੋੜ੍ਹਾ ਛੇਤੀ ਅੱਖ ਲੱਗ ਗਈ ਪਰ ਵਿਚਾਲੇ 2 ਵਾਰ ਖੁੱਲ੍ਹੀ।
ਸਵੇਰੇ ਫੇਰ ਵੀ ਸਿਰ ਭਾਰੀ, ਮੋਢੇ ਤੇ ਗਰਦਨ ਚ ਓਹੀ ਅਕੜਾਅ।
ਬੱਚਿਆਂ ਨੂੰ ਤਿਆਰ ਕਰਦੇ ਕਰਦੇ ਖਰਚਾ-ਖਾਤਾ ਲਿਖਣ ਦਾ ਵੇਲਾ ਵੀ ਨਿਕਲ ਗਿਆ।
ਫੇਰ ਵੀ ਪਹਿਲਾਂ ਨਾਲੋਂ ਥੋੜ੍ਹਾ ਸੁਧਾਰ ਲੱਗਦਾ, ਦੋ ਰਾਤਾਂ ਚੋਂ ਇੱਕ ਤਾਂ ਵੇਲੇ ਸਿਰ ਨੀਂਦ ਆਈ।
ਅਗਲਾ ਹਫ਼ਤਾ ਵੀ ਇਹੀ ਵੇਲਾ ਰੱਖ ਕੇ ਦੇਖਣਾ ਹੈ।

Close-up of a cat, sleeping on concrete tiles

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →