← ਸੂਚੀ

ਜੀਵਨ ਦਾ ਵੇਲਾ ›ਵਿਕਾਸ ਯੋਜਨਾ

[ਕੰਮ] ਆਰਡਰ ਸਮੇਂ ਸਿਰ ਪੂਰਾ ਕੀਤਾ

ਇਸ ਹਫ਼ਤੇ 3 ਸੂਟਾਂ ਦਾ ਆਰਡਰ ਸੀ, ਸ਼ੁੱਕਰਵਾਰ ਤੱਕ ਦੇਣਾ ਸੀ।

ਪੁਰਾਣੀ ਮਸ਼ੀਨ ਵਾਰ-ਵਾਰ ਅਟਕ ਰਹੀ ਸੀ, ਤਾਂ ਪਿਛਲੇ ਮਹੀਨੇ ਕਿਸੇ ਤੋਂ ਸੈਕਿੰਡ ਹੈਂਡ ਸਿਲਾਈ ਮਸ਼ਿਨ ਲਈ ਸੀ, ਓਹੀ ਇਸ ਵਾਰ ਬੜੇ ਕੰਮ ਆਈ।

ਦੋ ਰਾਤਾਂ 1 ਵਜੇ ਤੱਕ ਕਢਾਈ ਕੀਤੀ, ਸਵੇਰੇ ਫੇਰ 7 ਵਜੇ ਉੱਠ ਕੇ ਬਾਕੀ ਦਾ ਕੰਮ ਨਿਬੇੜਿਆ। ਹੱਥ ਦਰਦ ਕਰਦੇ ਸੀ ਪਰ ਸਮੇਂ ਸਿਰ ਦੇ ਦਿੱਤਾ।

ਮੇਰੇ ਨਾਲ ਹੀ ਇੰਝ ਹੁੰਦਾ ਹੋਣਾ ਸ਼ਾਇਦ, ਪਰ ਜਦੋਂ ਕੰਮ ਟਾਈਮ ਸਿਰ ਨਿਬੜ ਜਾਂਦਾ ਓਦੋਂ ਥਕਾਵਟ ਵੀ ਭੁੱਲ ਜਾਂਦੀ ਐ।

ਕੁੱਲ ਮਿਲਾ ਕੇ, ਪੁਰਾਣੀ ਮਸ਼ੀਨ ਬਦਲਣ ਦਾ ਫੈਸਲਾ ਠੀਕ ਨਿਕਲਿਆ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →