← ਸੂਚੀ

ਜੀਵਨ ਦਾ ਵੇਲਾ ›ਵਿਕਾਸ ਯੋਜਨਾ

[ਆਰਾਮ] ਸੌਣ ਤੋਂ ਪਹਿਲਾਂ ਫੋਨ ਪਰ੍ਹੇ ਰੱਖਣ ਦੀ ਕੋਸ਼ਿਸ਼

ਕੁਝ ਦਿਨਾਂ ਤੋਂ ਸੌਣ ਵੇਲੇ ਫੋਨ ਨੂੰ ਬਿਸਤਰੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰ ਰਹੀ ਹਾਂ।

ਦਫ਼ਤਰ ਦਾ ਕੰਮ ਸਿਰ ਵਿੱਚ ਘੁੰਮਦਾ ਰਹਿੰਦਾ ਸੀ, ਹੱਥ ਆਪਣੇ ਆਪ ਫੋਨ ਵੱਲ ਚਲਾ ਜਾਂਦਾ ਸੀ, ਤੇ ਪਤਾ ਹੀ ਨਹੀਂ ਲੱਗਦਾ ਸੀ ਕਿੰਨਾ ਵੇਲਾ ਲੰਘ ਗਿਆ।

ਹੁਣ ਫੋਨ ਰਸੋਈ ਵਾਲੇ ਕਮਰੇ ਚ’ ਰੱਖ ਕੇ ਜਾਂਦੀ ਹਾਂ। ਪਹਿਲੇ ਦਿਨ ਮਨ ਬੇਚੇਨ ਹੀ ਰਿਹਾ, ਵਾਰ ਵਾਰ ਉੱਠਣ ਦਾ ਜੀਅ ਕਰੇ। ਕੱਲ੍ਹ ਰਾਤ ਥੋੜ੍ਹਾ ਸੌਖਾ ਲੱਗਿਆ, ਅੱਖ ਜਲਦੀ ਲੱਗ ਗਈ।

ਬੱਚੇ ਹਾਲੇ ਵੀ ਦੇਰ ਤੱਕ ਜਾਗਦੇ ਨੇ, ਉਹਨਾਂ ਨੂੰ ਵੀ ਸਮਝਾਉਣਾ ਬਾਕੀ ਹੈ। ਇੱਕ ਪਾਸੇ ਕੰਮ ਦੀ ਚਿੰਤਾ ਤੇ ਦੂਜੇ ਪਾਸੇ ਘਰ ਦਾ ਹਿਸਾਬ, ਮਨ ਟਿਕਣ ਨੂੰ ਵੇਲਾ ਲੱਗਦਾ।

ਫੇਰ ਵੀ ਇਸ ਹਫ਼ਤੇ ਇਹ ਨਿਯਮ ਰੱਖ ਕੇ ਦੇਖਣਾ ਹੈ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →