ਕੱਲ੍ਹ ਮੈਂ ਇੱਕ ਵੀਡੀਓ ਦੇਖੀ ਜਿਸ ਵਿੱਚ ਇੱਕ ਡਾਕਟਰ ਨੇ ਤਣਾਅ ਤੇ ਚਮੜੀ ਦੇ ਸਬੰਧ ਬਾਰੇ ਸਮਝਾਇਆ, ਤੇ ਕੁਝ ਗੱਲਾਂ ਦਿਮਾਗ਼ ਵਿੱਚ ਬੈਠ ਗਈਆਂ।
– ਨੀਦ ਪੂਰੀ ਨਾ ਹੋਵੇ ਤਾਂ ਸਰੀਰ ਦਾ ਕੋਰਟੀਸੋਲ ਵਧਦਾ ਰਹਿੰਦਾ ਏ, ਤੇ ਇਹ ਚਮੜੀ ਦੀ ਬਾਹਰੀ ਪਰਤ ਨੂੰ ਕਮਜ਼ੋਰ ਕਰ ਦਿੰਦਾ ਏ
– ਮੋਢਿਆਂ ਤੇ ਗਰਦਨ ‘ਚ ਅਕੜਾਅ ਹੋਵੇ ਤਾਂ ਓਹ ਵੀ ਤਣਾਅ ਦਾ ਹੀ ਇੱਕ ਲੱਛਣ ਹੁੰਦਾ, ਸਿਰਫ਼ ਚਮੜੀ ਤੇ ਨਹੀਂ ਦਿਸਦਾ
– ਖਾਣ-ਪੀਣ ਦਾ ਸਮਾਂ ਬਦਲਦਾ ਰਹੇ ਤਾਂ ਪੇਟ ਤੇ ਵੀ ਅਸਰ ਪੈਂਦਾ, ਤੇ ਇਹ ਦੋਵੇਂ ਆਪਸ ਵਿੱਚ ਜੁੜੇ ਹੋਏ ਨੇ
ਸਭ ਤੋਂ ਵੱਧ ਯਾਦ ਰਹਿ ਗਈ ਗੱਲ ਇਹ ਸੀ ਕਿ ਚਮੜੀ ਤੇ ਬਾਹਰੋਂ ਲਗਾਉਣ ਵਾਲੀ ਚੀਜ਼ ਨਾਲੋਂ ਪਹਿਲਾਂ ਨੀਂਦ ਠੀਕ ਕਰਨੀ ਜ਼ਰੂਰੀ ਹੁੰਦੀ ਏ, ਬਾਕੀ ਸਭ ਬਾਅਦ ‘ਚ ਆਉਂਦਾ। ਇਹ ਗੱਲ ਮੈਨੂੰ ਬਹੁਤ ਬਹੁਤ ਕੰਮ ਦੀ ਲੱਗੀ, ਕਿਉਂਕਿ ਮੈਨੂੰ ਵੀ ਰਾਤ ਨੂੰ ਵਾਰ ਵਾਰ ਅੱਖ ਖੁੱਲ੍ਹ ਜਾਂਦੀ ਏ। ਤੁਸੀਂ ਸਾਰੇ ਵੀ ਜੇ ਨੀਂਦ ਖ਼ਰਾਬ ਰਹਿੰਦੀ ਹੋਵੇ ਤਾਂ ਪਹਿਲਾਂ ਓਥੋਂ ਹੀ ਸ਼ੁਰੂ ਕਰਿਓ ਜੀ।
