ਕੱਲ੍ਹ ਦਫ਼ਤਰ ਜਾਂਦੇ ਵੇਲੇ ਬੱਸ ‘ਚ ਮੈਂ ਇੱਕ ਪੌਡਕਾਸਟ ਸੁਣਿਆ, ਇੱਕ ਡਾਕਟਰ ਜੀ ਨੇ ਤਣਾਅ ਹਾਰਮੋਨ ਤੇ ਨੀਂਦ ਦੇ ਰਿਸ਼ਤੇ ਬਾਰੇ ਦੱਸ ਰਹੇ ਸੀ, ਸੁਣਦੇ ਸੁਣਦੇ ਲੱਗਾ ਮੇਰੇ ਲਈ ਹੀ ਬਣੀ ਏ।
ਜੋ ਸਮਝ ਆਇਆ —
– ਵਾਰ ਵਾਰ ਅੱਖ ਖੁੱਲ੍ਹਣ ਨਾਲ ਵੀ ਹਾਰਮੋਨ ਦਾ ਚੱਕਰ ਵਿਗੜਦਾ, ਸਿਰਫ਼ ਘੱਟ ਸੌਣ ਨਾਲ ਹੀ ਨਹੀਂ
– ਉੱਠਣ ਦਾ ਵੇਲਾ ਇੱਕੋ ਰੱਖਣ ਨਾਲ ਸਰੀਰ ਦੀ ਘੜੀ ਹੌਲੀ ਹੌਲੀ ਟਿਕਦੀ, ਭਾਵੇਂ ਵਿੱਚੇ ਨੀਂਦ ਟੁੱਟਦੀ ਰਹੇ
– ਸੌਣ ਤੋਂ ਪਹਿਲਾਂ ਫੋਨ ਦੂਰ ਰੱਖਣ ਨਾਲ ਹਾਰਮੋਨ ਦਾ ਵਾਧਾ ਥੋੜ੍ਹਾ ਘਟਦਾ, ਇਹ ਵੀ ਕਹਿ ਰਹੇ ਸੀ

ਮੇਰਾ ਵੀ ਇਹੀ ਹਾਲ ਏ, ਰਾਤ ਨੂੰ ਵਾਰ ਵਾਰ ਅੱਖ ਖੁੱਲ੍ਹਦੀ ਤੇ ਸਵੇਰੇ ਸਿਰ ਭਾਰੀ ਰਹਿੰਦਾ। ਫੋਨ ਦੂਰ ਰੱਖਣ ਵਾਲੀ ਗੱਲ ਅੱਜ ਤੋਂ ਸ਼ੁਰੂ ਕੀਤੀ ਏ।
