← ਸੂਚੀ

ਜੀਵਨ ਦਾ ਵੇਲਾ ›ਸਿੱਖਿਆ ਦੀ ਕਾਪੀ

ਦੁਪਹਿਰ ਪਿੱਛੋਂ ਚਾਹ ਛੱਡਣ ਦੀ ਵੀਡੀਓ ਦੇਖੀ

ਦਫ਼ਤਰ ਦੇ ਬਰੇਕ ਵੇਲੇ ਇੱਕ ਵੀਡੀਓ ਦੇਖੀ, ਜਿਸ ‘ਚ ਬੰਦੇ ਨੇ ਕਿਹਾ ਕਿ ‘ਦੁਪਹਿਰ 2 ਵਜੇ ਪਿੱਛੋਂ ਚਾਹ-ਕੌਫ਼ੀ ਬੰਦ ਕਰੋ ਤਾਂ ਰਾਤ ਦੀ ਨੀਂਦ ਬਿਹਤਰ ਹੁੰਦੀ ਹੈ’। ਗੱਲ ਸੌਖੀ ਲੱਗੀ, ਓਸੇ ਦਿਨ ਤੋਂ ਅਜ਼ਮਾਇਆ।

ਵੀਡੀਓ ‘ਚ ਇਹ ਵੀ ਸੀ —
– ਦੁਪਹਿਰ 2 ਵਜੇ ਪਿੱਛੋ ਚਾਹ ਬੰਦ
– ਰਾਤੀਂ ਮੋਬਾਈਲ ਦੀ ਲੋਅ ਘੱਟ ਰੱਖੋ
– ਸੌਣ ਤੋਂ ਪਹਿਲਾਂ ਗਰਦਨ ਹੌਲੀ ਹੌਲੀ ਘੁਮਾਓ

ਮੈਂ 4 ਦਿਨ ਅਜ਼ਮਾਇਆ। ਪਹਿਲੀ ਰਾਤ ਕੋਈ ਫ਼ਰਕ ਨਹੀਂ ਪਿਆ, ਦੂਜੀ ਤੇ ਤੀਜੀ ਰਾਤ ਸਿਰਫ਼ 1 ਵਾਰ ਅੱਖ ਖੁੱਲ੍ਹੀ, ਪਹਿਲਾਂ 3-4 ਵਾਰ ਖੁੱਲ੍ਹਦੀ ਸੀ। ਮੋਢੇ ਤੇ ਗਰਦਨ ਦੀ ਅਕੜਾਅ ਹਾਲੇ ਵੀ ਓਵੇਂ ਹੀ ਹੈ, ਓਸ ‘ਤੇ ਕੋਈ ਫ਼ਰਕ ਨਹੀਂ ਦਿਸਿਆ। ਚਾਹ ਘੱਟ ਕਰਨ ਨਾਲ ਪੇਟ ਥੋੜਾ ਹਲਕਾ ਲਗਦਾ।

ਪੂਰਾ ਠੀਕ ਨਹੀਂ ਹੋਇਆ ਪਰ ਵਾਰ ਘਟੀ ਏ, ਇੰਨਾ ਈ ਲਿਖ ਰਹੀ ਆਂ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →