← ਸੂਚੀ

ਜੀਵਨ ਦਾ ਵੇਲਾ ›ਸਿੱਖਿਆ ਦੀ ਕਾਪੀ

[ਲੈਕਚਰ] ਕੰਮ ਲਿਖ ਕੇ ਰੱਖਣ ਦਾ ਨੁਕਤਾ ਸਿੱਖਿਆ

ਕੱਲ੍ਹ ਰਾਤ ਇੱਕ ਮੁਫ਼ਤ ਵੈਬਿਨਾਰ ਦੇਖਿਆ, ਤਣਾਅ ਤੇ ਨੀਂਦ ਬਾਰੇ ਸੀ। ਬੁਲਾਰੇ ਨੇ ਕਿਹਾ ਕਿ ਦਿਮਾਗ ਰਾਤ ਨੂੰ ਵੀ ਕੰਮ ਦੀ ਲਿਸਟ ਚਲਾਉਂਦਾ ਰਹਿੰਦਾ, ਇਸੇ ਕਰਕੇ ਵਾਰ ਵਾਰ ਅੱਖ ਖੁੱਲਦੀ।

ਨੁਕਤਾ ਇਹ ਸੀ:
– ਦਫ਼ਤਰੋਂ ਨਿਕਲਣ ਤੋਂ ਪਹਿਲਾਂ 5 ਮਿੰਟ ਕੱਢ ਕੇ ਬਾਕੀ ਕੰਮ ਇੱਕ ਕਾਗਜ਼ ਤੇ ਲਿਖ ਦਿਓ
– ਲਿਖਣ ਨਾਲ ਦਿਮਾਗ ਨੂੰ ਲੱਗਦਾ ਕੰਮ ਸਾਭਿਆ ਗਿਆ, ਹੁਣ ਯਾਦ ਰੱਖਣ ਦੀ ਲੋੜ ਨਹੀਂ

Modern Bathroom

ਮੈਂ 3 ਦਿਨ ਅਜ਼ਮਾਇਆ, ਪਹਿਲੇ ਦਿਨ ਫ਼ਰਕ ਨਹੀਂ ਪਿਆ, ਪਰ ਤੀਜੇ ਦਿਨ 1 ਵਾਰ ਹੀ ਅੱਖ ਖੁੱਲੀ, ਪਹਿਲਾਂ 3-4 ਵਾਰ ਖੁੱਲਦੀ ਸੀ। ਮੋਢੇ ਦੀ ਅਕੜਾਅ ਓਵੇਂ ਹੀ ਹੈ, ਓਹਦੇ ‘ਤੇ ਕੋਈ ਫ਼ਰਕ ਨਹੀਂ ਪਿਆ। ਖਰਚੇ ਦੀ ਲਿਸਟ ਬਣਾਉਣ ਵੇਲੇ ਵੀ ਹੁਣ ਇਹੀ ਤਰੀਕਾ ਵਰਤਣ ਲੱਗੀ ਆਂ, ਸਿਰ ‘ਚ ਹਿਸਾਬ ਘੱਟ ਘੁੰਮਦਾ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →