← ਸੂਚੀ

ਜੀਵਨ ਦਾ ਵੇਲਾ ›ਸਿੱਖਿਆ ਦੀ ਕਾਪੀ

ਖਰਚਾ-ਖਾਤੇ ਬਾਰੇ ਵੀਡੀਓ ਤੋਂ ਸਿੱਖੀਆਂ ਗੱਲਾਂ

ਖਰਚਾ-ਖਾਤਾ ਦੁਬਾਰਾ ਲਿਖਣਾ ਸ਼ੁਰੂ ਕੀਤਾ ਸੀ, ਪਰ ਮਹੀਨੇ ਦੇ ਅੰਤ ‘ਚ ਹਿਸਾਬ ਫਿਰ ਵੀ ਨਹੀਂ ਬਹਿੰਦਾ ਸੀ। ਕੱਲ੍ਹ ਇੱਕ ਵੀਡੀਓ ਦੇਖੀ, ਓਥੋਂ ਤਿੰਨ ਗੱਲਾਂ ਕੰਮ ਦੀਆਂ ਲੱਗੀਆਂ।

– ਖਰਚ ਨੂੰ ਸਿਰਫ਼ 3 ਖਾਨਿਆਂ ‘ਚ ਵੰਡਣਾ ਚਾਹੀਦਾ- ਜ਼ਰੂਰੀ, ਘਰ, ਬੱਚੇ। ਪਹਿਲਾਂ ਮੈਂ 8 ਖਾਨੇ ਬਣਾ ਲੈਂਦੀ ਸੀ, ਹਿਸਾਬ ਓਸੇ ਕਰਕੇ ਗੁੰਝਲਦਾਰ ਹੋ ਜਾਂਦਾ ਸੀ
– ਖਰਚ ਓਸੇ ਦਿਨ ਲਿਖਣਾ ਚਾਹੀਦਾ, 24 ਘੰਟੇ ਲੰਘ ਜਾਣ ਪਿੱਛੋਂ ਲਿਖੀਏ ਤਾਂ 3-4 ਨਿੱਕੇ ਖਰਚੇ ਭੁੱਲ ਜਾਂਦੇ ਹਨ
– ਹਿਸਾਬ ‘ਚ 5% ਤੱਕ ਫਰਕ ਆਮ ਗੱਲ ਹੈ, ਬਿਲਕੁਲ ਬਰਾਬਰ ਹੋਣ ਦੀ ਜ਼ਿੱਦ ਛੱਡਣੀ ਚਾਹੀਦੀ

ਅੱਜ ਤੋਂ ਖਾਨੇ ਘਟਾ ਕੇ ਲਿਖਣਾ ਸ਼ੁਰੂ ਕੀਤਾ, ਰਾਤ ਨੂੰ ਬੱਚੇ ਸੌਣ ਪਿੱਛੋਂ 9 ਵਜੇ ਦੇ ਕਰੀਬ 5 ਮਿੰਟ ਲੱਗੇ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →