ਕੱਲ੍ਹ ਰਾਤ ਵੀਡੀਓ ‘ਚ ਇੱਕ ਡਾਕਟਰ ਨੇ ਕਿਹਾ ਕਿ ਹੱਥ ਖਾਲੀ ਰਹਿਣ ਨਾਲ ਖੁਰਕਣ ਦੀ ਆਦਤ ਹੋਰ ਵਧ ਜਾਂਦੀ, ਹੱਥ ਨੂੰ ਕਿਸੇ ਕੰਮ ‘ਚ ਲਾਓ ਤਾਂ ਧਿਆਨ ਵੰਡ ਜਾਂਦਾ। ਅੱਜ ਦਫ�਼ਤਰ ‘ਚ ਟੀ ਟਾਈਮ ਵੇਲੇ ਮੋਢੇ ਖੁਰਕਣ ਦੀ ਥਾਂ ਸਕੈਚ ਬੁੱਕ ਖੋਲ੍ਹ ਕੇ 10 ਮਿੰਟ ਕੁਝ ਵਾਹਿਆ। ਓਸ ਵੇਲੇ ਖੁਰਕ ਭੁੱਲ ਈ ਗਈ। ਰਾਤ ਨੂੰ ਵੀ ਅੱਖ ਖੁੱਲ੍ਹੀ ਤਾਂ ਹੱਥ ਖਾਲੀ ਨਾ ਰੱਖਣ ਵਾਲੀ ਗੱਲ ਯਾਦ ਆਈ, ਫ਼ੋਨ ਚੁੱਕਣ ਦੀ ਥਾਂ ਉਂਗਲਾਂ ਹਿਲਾਉਂਦੀ ਰਹੀ। ਕਿੰਨਾ ਫ਼ਰਕ ਪਵੇਗਾ ਪਤਾ ਨਹੀਂ ਪਰ ਇੱਕ ਦਿਨ ‘ਚ ਥੋੜ੍ਹਾ ਸੌਖਾ ਲੱਗਿਆ ਜੀ। ਬੱਚਿਆਂ ਨੂੰ ਸਕੂਲ ਭੇਜਣ ਦੇ ਵਿਚਕਾਰ ਵੀ ਟਾਈਮ ਕੱਢਿਆ ਜਾ ਸਕਦਾ, ਲੰਬਾ ਸਮਾਂ ਨਹੀਂ ਲੱਗਦਾ।
[ਵੀਡੀਓ] ਖੁਰਕਣ ਵੇਲੇ ਹੱਥ ਰੁੱਝਾ ਰੱਖਣ ਬਾਰੇ ਸੁਣੀ ਗੱਲ
ਟਿੱਪਣੀਆਂ 0
- ਅਜੇ ਕੋਈ ਟਿੱਪਣੀ ਨਹੀਂ।
ਲਾਗ ਇਨ ਕਰਕੇ ਤੁਸੀਂ ਟਿੱਪਣੀ ਲਿਖ ਸਕਦੇ ਹੋ।
