ਕੱਲ੍ਹ ਡਿਊਟੀ ਤੋਂ ਬਾਅਦ ਇੱਕ ਵੀਡੀਓ ਦੇਖੀ, ਜਿਸ ‘ਚ ਸ਼ਿਫਟ ਡਿਊਟੀ ਵਾਲਿਆਂ ਦੇ ਸੌਣ-ਜਾਗਣ ਦੇ ਸਮੇਂ ਬਾਰੇ ਗੱਲ ਸੀ।
ਉਸ ‘ਚ ਦੱਸਿਆ ਕਿ ਸਰੀਰ ਦੀ ਘੜੀ ਸਵੇਰ ਦੀ ਧੁੱਪ ਨਾਲ ਹੀ ਸੈੱਟ ਹੁੰਦੀ ਹੈ। ਇਸ ਲਈ ਡਿਊਟੀ ਤੋਂ ਘਰ ਆ ਕੇ ਸੌਣ ਤੋਂ ਪਹਿਲਾਂ ਵੀ ਸਵੇਰੇ 9 ਵਜੇ ਦੇ ਲਾਗੇ 10 ਮਿੰਟ ਬਾਲਕੋਨੀ ‘ਚ ਖੜ੍ਹ ਕੇ ਧੁੱਪ ਲੈਣੀ ਚਾਹੀਦੀ ਹੈ।

ਮੈਂ 3 ਦਿਨ ਅਜ਼ਮਾ ਕੇ ਦੇਖਿਆ। ਪਹਿਲੇ ਦਿਨ ਭੁੱਲ ਗਈ, ਦੂਜੇ-ਤੀਜੇ ਦਿਨ ਫੋਨ ‘ਚ ਟਾਈਮਰ ਲਾ ਕੇ ਗਈ।
ਸਿਰ ਥੋੜ੍ਹਾ ਹਲਕਾ ਲੱਗਿਆ, ਬੱਚੇ ਦੀ ਖੁਰਕ ਕਰਕੇ ਰਾਤ ਨੂੰ ਜਾਗ ਫੇਰ ਵੀ ਖੁੱਲ੍ਹ ਜਾਂਦੀ ਹੈ, ਓਵੇਂ ਹੀ।
ਸ਼ਿਫਟ ਹਰ ਹਫ਼ਤੇ ਬਦਲਦੀ ਹੈ ਇਸ ਕਰਕੇ ਰੋਜ਼ ਇੱਕੋ ਸਮੇਂ ਧੁੱਪ ਲੈਣੀ ਔਖੀ ਹੈ, ਫੇਰ ਵੀ ਜਿੰਨੇ ਦਿਨ ਹੋ ਸਕੇ ਲਾ ਕੇ ਰੱਖਾਂਗੀ।
