ਕੱਲ੍ਹ ਦਫ਼ਤਰ ਦੇ ਲੰਚ ਟਾਈਮ ‘ਚ ਇੱਕ ਲੈਕਚਰ ਸੁਣਿਆ, ਢਿੱਡ ਤੇ ਤਣਾਅ ਦੇ ਰਿਸ਼ਤੇ ਬਾਰੇ ਸੀ, ਜੋ ਗੱਲ ਮਨ ‘ਚ ਅੜ ਗਈ ਉਹ ਲਿਖ ਰਹੀ ਹਾਂ।
– ਤਣਾਅ ਵੇਲੇ ਢਿੱਡ ਦੀਆਂ ਨਸਾਂ ਦਿਮਾਗ ਨਾਲ ਸਿੱਧਾ ਜੁੜੀਆਂ ਹੁੰਦੀਆਂ, ਇਸ ਲਈ ਮਨ ਭਾਰੀ ਹੋਵੇ ਤਾਂ ਢਿੱਡ ਪਹਿਲਾਂ ਬੋਲਦਾ
– ਖੜ੍ਹੇ-ਖੜ੍ਹੇ ਜਾਂ ਕੰਮ ਕਰਦੇ-ਕਰਦੇ ਖਾਣ ਨਾਲ ਸਰੀਰ ਹਜ਼ਮ ਕਰਨ ਦਾ ਮੌਕਾ ਹੀ ਨਹੀਂ ਲੈਂਦਾ
– ਖਾਣ ਤੋਂ ਪਹਿਲਾਂ ਲੰਮੇ ਸਾਹ ਲੈਣ ਨਾਲ ਢਿੱਡ ਥੋੜ੍ਹਾ ਸ਼ਾਂਤ ਹੁੰਦਾ
ਮੈਂ ਦਫ਼ਤਰ ‘ਚ ਈਮੇਲ ਦੇਖਦੇ-ਦੇਖਦੇ ਹੀ ਰੋਟੀ ਖਾ ਲੈਂਦੀ ਸੀ, ਬੱਚਿਆਂ ਨੂੰ ਸਕੂਲੋਂ ਲਿਆਉਣ ਦੀ ਕਾਹਲੀ ‘ਚ ਵੀ ਇਹੀ ਹੁੰਦਾ। ਅੱਜ ਥੋੜ੍ਹਾ ਹੌਲੀ ਖਾਣ ਦੀ ਕੋਸ਼ਿਸ਼ ਕੀਤੀ, ਢਿੱਡ ਓਨਾ ਭਾਰੀ ਨਹੀਂ ਲੱਗਿਆ। ਰਾਤ ਦੀ ਨੀਂਦ ਵਾਲੀ ਗੱਲ ਵੱਖਰੀ ਹੈ, ਪਰ ਇਹ ਇੱਕ ਗੱਲ ਤਾਂ ਫੜ ਕੇ ਰੱਖਣ ਜੋਗ ਲੱਗੀ।
