ਅੱਜ ਕੰਮ ਤੋਂ ਆ ਕੇ ਬੱਚਿਆਂ ਨੂੰ ਸੁਆਉਣ ਤੋਂ ਬਾਅਦ ਪੁਰਾਣੀ ਸਕੈੱਚ ਬੁੱਕ ਲੱਭੀ।

ਬਹੁਤ ਦਿਨਾਂ ਬਾਅਦ ਖੋਲ੍ਹੀ ਸੀ, ਸਫ਼ੇ ਥੋੜ੍ਹੇ ਪੀਲੇ ਹੋ ਗਏ ਸੀ।
ਬਾਲਕੋਨੀ ਵਾਲਾ ਬੂਟਾ ਬਣਾਇਆ, ਹੋਰ ਕੁਝ ਨਹੀਂ।
ਪੈਨਸਿਲ ਹੱਥ ਵਿੱਚ ਫੜ੍ਹਦਿਆਂ ਹੀ ਲੱਗਾ ਜਿਵੇਂ ਸਿਰ ਥੋੜ੍ਹਾ ਹੌਲਾ ਹੋ ਗਿਆ।
ਫਿਰ ਬੱਚੇ ਨੇ ਅਵਾਜ਼ ਮਾਰੀ ਤੇ ਵਿੱਚੇ ਹੀ ਬੰਦ ਕਰਨੀ ਪਈ।
ਪਹਿਲਾਂ ਵਾਲਾ ਸੁਕੂਨ ਤਾਂ ਨਹੀਂ ਮਿਲਿਆ ਪਰ ਥੋੜ੍ਹਾ ਹਲਕਾ ਜ਼ਰੂਰ ਲੱਗਾ।
ਤੁਹਾਡੇ ਵਿੱਚੋਂ ਕਿਸੇ ਦਾ ਕੋਈ ਸ਼ੌਕ ਵੀ ਇਵੇਂ ਵਿੱਚੇ ਰਹਿ ਗਿਆ ਹੈ ਕੀ
