ਅੱਜ ਸ਼ਾਮ ਕੱਪੜੇ ਦੇਣ ਬਜ਼ਾਰ ਗਈ ਸੀ।
ਮੁੜਦੇ ਵੇਲੇ ਐਵੇਂ ਥੋੜ੍ਹਾ ਖੜ੍ਹ ਗਈ।
ਉੱਪਰ ਦੇਖਿਆ ਤਾਂ ਬਿਲਡਿੰਗਾਂ ਦੀਆਂ ਬੱਤੀਆਂ ਜਗੀਆਂ ਪਈਆਂ ਸੀ, ਅਸਮਾਨ ਹਾਲੇ ਪੂਰਾ ਕਾਲਾ ਨੀ ਸੀ ਹੋਇਆ।
ਦੋ ਕੁ ਮਿੰਟ ਬਸ ਇੰਝ ਖੜੀ ਰਹੀ, ਹੋਰ ਕੁਝ ਨੀ ਕੀਤਾ।

ਪਿਛਲੇ ਦੋ ਮਹੀਨਿਆਂ ਤੋਂ ਰਾਤ ਨੂੰ ਠੀਕ ਨੀਂਦ ਨੀ ਆ ਰਹੀ, ਤਾਂ ਏਹ ਦੋ ਮਿੰਟ ਈ ਅੱਜ ਦਾ ਸਭ ਤੋਂ ਸੌਖਾ ਵੇਲਾ ਸੀ।
