ਅੱਜ ਸਵੇਰੇ ਸੈਰ ‘ਤੇ ਨਿਕਲੀ ਤਾਂ ਰਾਹ ‘ਚ ਇਹ ਨਜ਼ਾਰਾ ਦਿਸਿਆ।
ਪੱਤੇ ਪੀਲੇ-ਭੂਰੇ ਹੋ ਕੇ ਸਾਰੇ ਰਾਹ ‘ਤੇ ਖਿੱਲਰੇ ਪਏ ਸਨ, ਤੇ ਓਥੇ ਹੀ ਓਹ ਕੁੱਤਾ ਵੀ ਘੁੰਮ ਰਿਹਾ ਸੀ ਜਿਹੜਾ ਹੁਣ ਹਰ ਸਵੇਰੇ ਮਿਲਦਾ ਹੈ।

ਰਾਤ ਨੂੰ ਨੀਂਦ ਠੀਕ ਨਹੀਂ ਆਉਂਦੀ, ਵਾਰ-ਵਾਰ ਅੱਖ ਖੁੱਲ੍ਹ ਜਾਂਦੀ ਹੈ, ਏਸੇ ਕਰਕੇ ਸਵੇਰੇ ਜਲਦੀ ਉੱਠ ਕੇ ਥੋੜ੍ਹਾ ਬਾਹਰ ਤੁਰਨ ਲੱਗ ਪਈ ਹਾਂ।
ਬੱਚੇ ਪੜ੍ਹਾਈ-ਨੌਕਰੀ ਲਈ ਬਾਹਰ ਗਏ ਹੋਏ ਨੇ, ਘਰ ‘ਚ ਗੱਲ ਕਰਨ ਵਾਲਾ ਕੋਈ ਖਾਸ ਨਹੀਂ ਬਚਿਆ, ਤੇ ਇਹ ਕੁੱਤਾ ਹੁਣ ਮੈਨੂੰ ਦੂਰੋਂ ਦੇਖ ਕੇ ਪੂਛ ਹਿਲਾਉਂਦਾ ਹੈ, ਕੋਲ ਆ ਕੇ ਥੋੜ੍ਹੀ ਦੂਰ ਨਾਲ-ਨਾਲ ਵੀ ਤੁਰਦਾ ਹੈ।
ਕਿਸੇ ਦਾ ਪਾਲਤੂ ਹੋਊ ਸ਼ਾਇਦ, ਮਾਲਕ ਦਾ ਕਦੇ ਪਤਾ ਨਹੀਂ ਲੱਗਿਆ, ਪਰ ਸਵੇਰ ਦੇ ਥੋੜ੍ਹੇ ਜਿਹੇ ਵੇਲੇ ਲਈ ਓਹੀ ਸਾਥ ਲੱਗਦਾ ਹੈ ਹੁਣ।
ਭਲਕੇ ਫੇਰ ਓਸੇ ਰਾਹ ਤੋਂ ਲੰਘਾਂਗੀ, ਓਹ ਮਿਲੇ ਨਾ ਮਿਲੇ।
