ਅੱਜ ਸ਼ਾਮ ਬੱਚਿਆਂ ਨਾਲ ਬਾਹਰ ਗਈ ਸੀ, ਰਾਹ ‘ਚ ਬੱਚਿਆਂ ਨੇ ਸੁੱਕੇ ਪੱਤੇ ਤੇ ਪਾਈਨਕੋਨ ਚੁੱਕ ਲਏ।
ਘਰ ਆ ਕੇ ਦੋਹਾਂ ਨੇ ਮਿਲ ਕੇ ਇਹ ਸਜਾਵਟ ਬਣਾਈ, ਵਿੱਚ ਇੱਕ ਛੋਟੀ ਜਿਹੀ ਚਿੱਠੀ ਵੀ ਲਿਖ ਕੇ ਰੱਖੀ।
ਕਈ ਮਹੀਨਿਆਂ ਤੋਂ ਸਕੈੱਚ ਬੁੱਕ ਖੋਲ੍ਹਣ ਦਾ ਵੇਲਾ ਨਹੀ ਲੱਭਿਆ ਸੀ, ਅੱਜ ਹੱਥ ਨਾਲ ਕੁਝ ਬਣਾ ਕੇ ਥੋੜ੍ਹਾ ਓਹੀ ਸੁਕੂਨ ਵਾਪਸ ਆਇਆ ਜਿਹਾ ਲੱਗਿਆ।
ਦਫ਼ਤਰ ਦਾ ਕੰਮ ਤੇ ਰਾਤ ਦੀ ਨੀਂਦ ਦੋਵੇਂ ਹਾਲੇ ਠੀਕ ਨਹੀਂ, ਪਰ ਇਹ 20 ਮਿੰਟ ਚੰਗੇ ਲੱਗੇ।

ਤੁਸੀਂ ਵੀ ਕਦੇ ਇੰਝ ਥੋੜ੍ਹੇ ਵੇਲੇ ‘ਚ ਕੁਝ ਬਣਾ ਕੇ ਸੁਕੂਨ ਲੱਭਦੇ ਹੋ?
