ਅੱਜ ਦੁਪਹਿਰ ਦੇ ਖਾਣੇ ਤੋਂ ਬਾਅਦ ਦਫ਼ਤਰ ਦੇ ਪਿੱਛੇ ਵਾਲੇ ਪਾਰਕ ਵਿੱਚ ਥੋੜ੍ਹਾ ਤੁਰ ਆਈ।
ਰੁੱਖਾਂ ਹੇਠੋਂ ਲੰਘਦੇ 10 ਮਿੰਟ ਹੀ ਲੱਗੇ, ਪਰ ਸਿਰ ਥੋੜ੍ਹਾ ਹਲਕਾ ਹੋਇਆ।
ਪਿਛਲੇ ਕਈ ਹਫ਼ਤਿਆਂ ਤੋਂ ਮੋਢਿਆਂ ਵਿੱਚ ਅਕੜਾਅ ਰਹਿੰਦਾ, ਰਾਤ ਨੂੰ 3-4 ਵਾਰ ਅੱਖ ਖੁੱਲ੍ਹ ਜਾਂਦੀ ਹੈ।

ਇਸ ਰਾਹ ਤੇ ਤੁਰਦੇ ਹੋਏ ਯਾਦ ਆਇਆ, ਕਦੇ ਦਫ਼ਤਰ ਜਾਣ ਦਾ ਰਾਹ ਵੀ ਇੰਨਾ ਸੌਖਾ ਲੱਗਦਾ ਸੀ।
ਕੱਲ੍ਹ ਫੇਰ ਓਹੀ ਮੀਟਿੰਗਾਂ, ਓਹੀ ਭੀੜ, ਪਰ ਅੱਜ ਦੇ 10 ਮਿੰਟ ਕਾਫੀ ਸੀ।
