ਅੱਜ ਮਾਂ ਦੇ ਘਰ ਗਈ, ਬੈਠੀ ਲਾਲ ਉੱਨ ਦੀ ਸਵੈਟਰ ਬੁਣ ਰਹੀ ਸੀ। ਸੂਈਆਂ ਐਨੀ ਸਫ਼ਾਈ ਨਾਲ ਚੱਲ ਰਹੀਆਂ ਸਨ, ਹੱਥ ਰੁਕਦੇ ਹੀ ਨਹੀਂ ਸੀ, ਮੈਂ ਤਾਂ ਵੇਖਦੀ ਹੀ ਰਹਿ ਗਈ।
ਮੈਨੂੰ ਆਪਣੀ ਸਕੈਚ ਬੁੱਕ ਯਾਦ ਆ ਗਈ, ਕਿੰਨੇ ਦਿਨਾਂ ਤੋਂ ਬੰਦ ਪਈ ਹੈ। ਦਫ਼ਤਰ ਤੇ ਘਰ ਵਿਚਾਲੇ ਵਿਹਲ ਹੀ ਨਹੀਂ ਲੱਭਦੀ ਅੱਜਕੱਲ੍ਹ।

ਫੇਰ ਵੀ ਥੋੜ੍ਹਾ ਵੇਲਾ ਤਾਂ ਕੱਢਣਾ ਹੀ ਪਵੇਗਾ।
