ਮੇਜ਼ ਉੱਤੇ ਚਾਹ ਦਾ ਕੱਪ ਤੇ ਲੈਪਟਾਪ ਇਕੱਠੇ ਪਏ ਸਨ।
ਸਵੇਰ ਦਾ ਨਾਸ਼ਤਾ ਪੂਰਾ ਹੋਣ ਤੋਂ ਪਹਿਲਾਂ ਹੀ ਦਫ਼ਤਰ ਦੀ ਈਮੇਲ ਖੁੱਲ੍ਹ ਗਈ।
ਚਾਹ ਠੰਢੀ ਹੁੰਦੀ ਗਈ, ਮੈਂ ਐਨਕ ਲਾਹ ਕੇ ਥੋੜ੍ਹੀ ਦੇਰ ਅੱਖਾਂ ਬੰਦ ਕੀਤੀਆਂ।
ਉਸ ਥੋੜ੍ਹੇ ਜਿਹੇ ਵੇਲੇ ਚ ਵੀ ਮਹੀਨੇ ਦਾ ਖਰਚਾ-ਖਾਤਾ ਮਨ ਚ ਘੁੰਮਦਾ ਰਿਹਾ, ਹਿਸਾਬ ਅਜੇ ਬੈਠਾ ਨਹੀਂ।

ਬੱਚੇ ਸਕੂਲ ਲਈ ਤਿਆਰ ਹੋ ਰਹੇ ਸਨ ਤੇ ਮੈਂ ਲੈਪਟਾਪ ਕੋਲੋਂ ਹਿੱਲੀ ਵੀ ਨਹੀਂ।
ਬੱਸ ਇਹੋ ਚਾਹ ਦਾ ਕੱਪ ਆਪਣੇ ਲਈ ਲੱਗਦਾ, ਬਾਕੀ ਸਾਰਾ ਦਿਨ ਕਿਸੇ ਹੋਰ ਦੇ ਨਾਂ ਲੱਗ ਜਾਂਦਾ।
