ਪਿਛਲੀ ਵਾਰ ਰਾਹ ‘ਚ ਥੋੜਾ ਰੁਕਣ ਬਾਰੇ ਲਿਖਿਆ ਸੀ।
ਉਸ ਤੋਂ ਬਾਅਦ ਹੁਣ ਤੁਰਦੇ ਤੁਰਦੇ ਵੀ ਹੌਲੀ ਤੁਰਨ ਲੱਗ ਪਈ ਹਾਂ।

ਅੱਜ ਇੰਝ ਹੀ ਤੁਰਦਿਆਂ ਤਰਖਾਣ ਦੀ ਦੁਕਾਨ ਅੱਗੇ ਰੁਕ ਗਈ।
ਕੰਪਾਸ ਨਾਲ ਲੱਕੜ ਨੂੰ ਵਾਰ ਵਾਰ ਨਾਪ ਰਿਹਾ ਸੀ, ਹੱਥ ਰਤਾ ਵੀ ਨਹੀਂ ਕੰਬਿਆ!
ਹਿਸਾਬ-ਕਿਤਾਬ ਲਿਖਦਿਆਂ ਮੇਰੇ ਅੰਕ ਤਾਂ ਅਕਸਰ ਆਪੋ ‘ਚ ਨਹੀਂ ਮਿਲਦੇ।
ਇਹ ਨਾਪ ਐਨਾ ਪੱਕਾ ਕਿੱਦਾਂ ਰੱਖਦਾ ਹੋਊ, ਸੋਚਦੀ ਖੜ੍ਹੀ ਰਹਿ ਗਈ।
