ਅੱਜ ਦਫ਼ਤਰੋਂ ਨਿਕਲਦੇ ਨਿਕਲਦੇ ਰਾਤ ਦੇ 9 ਵੱਜ ਗਏ।
ਬੱਸ ਉਡੀਕਦੀ ਸੀ, ਸਾਹਮਣੇ ਵਾਲੀ ਇਮਾਰਤ ਦੀਆਂ ਬਾਰੀਆਂ ਵੱਲ ਵੇਖਿਆ, ਲਗਭਗ ਹਰ ਬਾਰੀ ਜਗੀ ਹੋਈ ਸੀ।
ਕਿਸੇ ਪਿੱਛੇ ਹਾਲੇ ਕੋਈ ਕੰਮ ਤੇ ਹੋਊ, ਕਿਸੇ ਪਿੱਛੇ ਰੋਟੀ ਬਣ ਰਹੀ ਹੋਊ, ਸੋਚ ਕੇ ਥੋੜ੍ਹਾ ਰੁਕ ਗਈ।
ਪਹਿਲਾਂ ਹੁੰਦਾ ਤਾਂ ਸਕੈਚ ਬੁੱਕ ਚ ਇਹ ਬਾਰੀਆਂ ਖਿੱਚ ਲੈਂਦੀ, ਅੱਜ ਬੱਸ ਫੋਟੋ ਖਿੱਚ ਲਈ।

ਘਰ ਜਾ ਕੇ ਖਰਚੇ ਵਾਲੀ ਕਾਪੀ ਖੋਲ੍ਹੀ, ਅੱਜ ਦਾ ਹਿਸਾਬ ਲਿਖ ਕੇ ਪੈ ਗਈ।
