ਅੱਜ ਸਵੇਰੇ ਕਲਾਸ ਜਾਂਦੇ ਵੇਲੇ ਪਾਰਕ ਵਿੱਚੋਂ ਦੀ ਲੰਘੀ।
ਪੱਤੇ ਰਾਹ ਉੱਤੇ ਡਿੱਗੇ ਪਏ ਸਨ, ਤੇ ਇੱਕ ਕੁੱਤਾ ਆਪਣੇ ਮਾਲਕ ਨਾਲ ਅਗਲੇ ਬੰਨੇ ਤੁਰਿਆ ਜਾ ਰਿਹਾ ਸੀ।

ਕੈਮਰਾ ਨਾਲ ਹੀ ਸੀ, ਸੋਚਿਆ ਨਹੀਂ ਸੀ ਕਿ ਰੁਕ ਕੇ ਖਿੱਚਾਂਗੀ, ਪਰ ਲੱਤਾਂ ਆਪੇ ਰੁਕ ਗਈਆਂ।
9 ਵਜੇ ਦੀ ਕਲਾਸ ਲਈ ਕਾਹਲੀ ਸੀ, ਫੇਰ ਵੀ 2 ਮਿੰਟ ਲੱਗ ਗਏ।
ਫਿਲਮ ਦਾ ਇੱਕ ਫਰੇਮ ਘਟ ਗਿਆ, ਪਰ ਕੋਈ ਗੱਲ ਨਹੀਂ…
ਕੰਮ ਤੋਂ ਪੜ੍ਹਾਈ ਵੱਲ ਜਾਂਦਾ ਇਹ ਰਾਹ ਕਦੇ-ਕਦੇ ਇਕੱਲਾ ਲੱਗਦਾ, ਅੱਜ ਥੋੜ੍ਹਾ ਘੱਟ ਲੱਗਿਆ।
