← ਸੂਚੀ

ਮਨ ਦਾ ਵੇਲਾ ›ਮਨ ਦਾ ਮੌਸਮ

ਧੁੰਦਲਾ ਜਿਹਾ ਦਿਨ

ਅੱਜ ਸਵੇਰ ਤੋਂ ਹੀ ਸਿਰ ਭਾਰਾ ਭਾਰਾ ਲੱਗ ਰਿਹਾ ਸੀ। ਰਾਤ ਨੂੰ ਫਿਰ ਵਾਰ ਵਾਰ ਅੱਖ ਖੁੱਲ ਗਈ, ਤੇ ਸਵੇਰੇ ਥੱਕੀ ਹੋਈ ਈ ਉੱਠੀ। ਦਫ਼ਤਰ ‘ਚ ਬੈਠੀ ਬੈਠੀ ਮੋਢਿਆਂ ਤੇ ਗਰਦਨ ‘ਚ ਅਕੜਾਅ ਜਿਹਾ ਰਹਿੰਦਾ ਰਿਹਾ, ਪੇਟ ਵੀ ਥੋੜਾ ਗੜਬੜ ਜਿਹਾ ਲੱਗਦਾ ਰਿਹਾ ਸਾਰਾ ਦਿਨ। ਘਰ ਆ ਕੇ ਸੋਚਿਆ ਥੋੜਾ ਸਕੈਚ ਬੁੱਕ ਖੋਲ੍ਹ ਲਵਾਂ, ਪਰ ਹੱਥ ਈ ਨਹੀਂ ਲੱਗਿਆ। ਖਰਚਾ-ਖਾਤਾ ਵੀ ਸਾਹਮਣੇ ਖੋਲ੍ਹਿਆ ਸੀ, ਹਿਸਾਬ ਫਿਰ ਵੀ ਬਹਿ ਨੀ ਰਿਹਾ… ਬੱਸ ਅੱਜ ਸਾਰਾ ਦਿਨ ਇੱਦਾਂ ਹੀ ਧੁੰਦਲਾ ਧੁੰਦਲਾ ਜਿਹਾ ਲੰਘ ਗਿਆ!

ਟਿੱਪਣੀ 1

  • ਚਮਕ05.23

    ਇਦਾਂ ਦੇ ਦਿਨ ਮੈਨੂੰ ਵੀ ਆਉਂਦੇ ਨੇ ਜੀ, ਨੀਂਦ ਪੂਰੀ ਨਾ ਪਵੇ ਤਾਂ ਮੋਢੇ ਗਰਦਨ ਅਕੜ ਜਾਂਦੇ ਹਨ, ਖੁਜਲੀ ਵੀ ਵਧ ਜਾਂਦੀ ਹੈ, ਮੈਂ ਕੱਲ੍ਹ ਰਾਤ 2 ਵਾਰ ਜਾਗ ਖੁੱਲ੍ਹੀ, ਅੱਜ ਹੱਥ ਕਿਸੇ ਕੰਮ ਨੂੰ ਨਹੀਂ ਲੱਗਾ

ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →