← ਸੂਚੀ

ਮਨ ਦਾ ਵੇਲਾ ›ਮਨ ਦਾ ਮੌਸਮ

ਧੁੱਪ ਗੁੰਮ ਜਿਹੀ

ਰਾਤ ਨੂੰ ਅੱਜ ਫਿਰ 3 ਵਜੇ ਅੱਖ ਖੁੱਲ੍ਹ ਗਈ, ਉਸ ਤੋਂ ਬਾਅਦ ਨੀਂਦ ਦੁਬਾਰਾ ਨਹੀਂ ਆਈ। ਸਵੇਰੇ 6 ਵਜੇ ਥੱਕੀ ਹੋਈ ਉੱਠੀ, ਸਿਰ ਸਾਰਾ ਦਿਨ ਭਾਰੀ ਭਾਰੀ ਲੱਗਦਾ ਰਿਹਾ।

Walking Path

– ਮੋਢਿਆਂ ਤੇ ਗਰਦਨ ਦਾ ਅਕੜਾਅ ਦਫ਼ਤਰ ਦੀ ਕੁਰਸੀ ‘ਤੇ ਬੈਠੇ ਬੈਠੇ ਹੋਰ ਵਧ ਗਿਆ
– ਖਰਚਾ-ਖਾਤਾ 2 ਮਹੀਨੇ ਤੋਂ ਲਿਖ ਰਹੀ ਹਾਂ, ਪਰ ਮਹੀਨੇ ਦੇ ਅੰਤ ‘ਚ ਹਿਸਾਬ ਅੱਜ ਵੀ ਨਹੀਂ ਬੈਠਿਆ
– ਪਿਛਲੇ ਹਫ਼ਤੇ ਮੈਂ ਨੇ ਸਕੈਚ ਬੁੱਕ ਖੋਲ੍ਹੀ ਹੀ ਨਹੀਂ, ਵੇਲਾ ਹੀ ਨਹੀਂ ਲੱਭਿਆ

ਬੱਚੇ ਸਕੂਲ ਗਏ ਤੇ ਦਫ਼ਤਰ ਦਾ ਕੰਮ ਸ਼ੁਰੂ ਹੋ ਗਿਆ, ਪਰ ਮਨ ਸਾਰਾ ਦਿਨ ਕਿਤੇ ਹੋਰ ਹੀ ਭਟਕਦਾ ਰਿਹਾ। ਪਹਿਲਾਂ ਵਾਲਾ ਸੁਕੂਨ ਅੱਜ ਬਹੁਤ ਦੂਰ ਲੱਗਦਾ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →