← ਸੂਚੀ

ਮਨ ਦਾ ਵੇਲਾ ›ਮਨ ਦਾ ਮੌਸਮ

ਮਨ ਥੱਕਿਆ ਜਿਹਾ

ਅੱਜ ਸਵੇਰੇ ਵੀ ਅੱਖ ਪਹਿਲਾਂ ਹੀ ਖੁੱਲ੍ਹ ਗਈ, ਬਾਹਰ ਹਾਲੇ ਹਨੇਰਾ ਸੀ ਤੇ ਸਿਰ ਭਾਰਾ ਭਾਰਾ ਜਿਹਾ ਲੱਗ ਰਿਹਾ ਸੀ। ਦਫ਼ਤਰ ਜਾਣ ਤੋਂ ਪਹਿਲਾਂ ਹੀ ਮੋਢਿਆਂ ‘ਚ ਅਕੜਾਅ ਬੈਠ ਗਿਆ ਤੇ ਸਾਰਾ ਦਿਨ ਓਵੇਂ ਹੀ ਰਿਹਾ। ਪੇਟ ਵੀ ਖਰਾਬ ਖਰਾਬ ਜਿਹਾ ਲੱਗਦਾ ਰਿਹਾ, ਖਾਣ ਨੂੰ ਦਿਲ ਨਹੀਂ ਕੀਤਾ। ਰਾਤੀਂ ਸੋਚਿਆ ਸੀ ਖਰਚੇ ਦਾ ਖਾਤਾ ਬਹਾ ਲਵਾਂਗੀ ਪਰ ਹਿਸਾਬ ਫਿਰ ਵੀ ਨਹੀ ਬੈਠਿਆ, ਸਕੈਚ ਬੁੱਕ ਤਾਂ ਖੁੱਲ੍ਹੀ ਵੀ ਨਹੀਂ। ਬੱਸ ਅੱਜ ਦਾ ਦਿਨ ਧੁੰਦ ਵਾਂਗ ਲੰਘ ਗਿਆ, ਨਾ ਧੁੱਪ ਲੱਗੀ ਨਾ ਮੀਂਹ, ਬੱਸ ਸਲੇਟੀ ਜਿਹਾ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →