ਅੱਜ ਸਾਰਾ ਦਿਨ ਬੱਦਲ ਵਾਂਗ ਭਾਰਾ ਲੱਗਦਾ ਰਿਹਾ।
ਕੰਮ ਤੋਂ ਘਰ ਆ ਕੇ ਵੀ ਮਨ ਹਲਕਾ ਨਹੀਂ ਹੋਇਆ।
ਰਾਤੀਂ ਤੰਦੂਰ ‘ਚ ਰੋਟੀ ਪੱਕਦੀ ਰਹੀ, ਮੈਂ ਬਾਹਰ ਖੜ੍ਹੀ ਗਰਮੀ ਸੇਕਦੀ ਰਹੀ।
ਹੱਥ ਗਰਮ ਸਨ ਪਰ ਅੰਦਰੋਂ ਠੰਢ ਜਿਹੀ ਲੱਗਦੀ ਰਹੀ।
ਕਿਤਾਬ ਖੋਲ੍ਹੀ ਸੀ, ਥੋੜ੍ਹਾ ਪੜ੍ਹ ਕੇ ਫੇਰ ਬੰਦ ਕਰ ਦਿੱਤੀ।
ਅੱਜ ਦਾ ਦਿਨ ਬੱਸ ਇਦਾਂ ਦਾ ਈ ਸੀ।
