← ਸੂਚੀ

ਮਨ ਦਾ ਵੇਲਾ ›ਮਨ ਦਾ ਮੌਸਮ

ਕਾਪੀ ਬੰਦ ਪਈ

ਰਾਤ ਨੂੰ ਵਾਰ ਵਾਰ ਅੱਖ ਖੁੱਲ੍ਹ ਜਾਂਦੀ ਆ।
ਸਵੇਰੇ ਉੱਠਦਿਆਂ ਹੀ ਸਿਰ ਭਾਰਾ ਭਾਰਾ ਲੱਗਦਾ, ਸਾਰਾ ਦਿਨ ਉਵੇਂ ਹੀ ਰਹਿੰਦਾ।

ਦਫ਼ਤਰ ਦਾ ਕੰਮ ਦਿਨੋਂ ਦਿਨ ਸਿਰ ਤੇ ਚੜ੍ਹਦਾ ਜਾ ਰਿਹਾ, ਮੋਢਿਆਂ ਤੇ ਗਰਦਨ ‘ਚ ਅਕੜਾਅ ਜਿਹਾ ਲੱਗਿਆ ਰਹਿੰਦਾ। ਪੇਟ ਵੀ ਕਦੇ ਕਦੇ ਗੜਬੜ ਕਰ ਜਾਂਦਾ।

ਖਰਚਾ-ਖਾਤਾ ਫਿਰ ਤੋਂ ਲਿਖਣਾ ਸ਼ੁਰੂ ਕੀਤਾ ਸੀ, ਸੋਚਿਆ ਸੀ ਕੁਝ ਸੁਰ ਹੋ ਜਾਵੇਗਾ। ਪਰ ਮਹੀਨੇ ਦੇ ਅਖੀਰ ‘ਚ ਹਿਸਾਬ ਫਿਰ ਵੀ ਨਹੀ ਬਹਿੰਦਾ, ਕਿਤੇ ਨਾ ਕਿਤੇ ਕੁਝ ਖੁੱਲ੍ਹਾ ਰਹਿ ਜਾਂਦਾ।

ਸਕੈਚ ਬੁੱਕ ਕੋਨੇ ‘ਚ ਬੰਦ ਪਈ ਆ, ਖੋਲ੍ਹਣ ਦਾ ਵੇਲਾ ਹੀ ਨਹੀ ਲੱਭਦਾ। ਬੱਚੇ ਸੰਭਾਲਣੇ, ਨੌਕਰੀ ਕਰਨੀ, ਵਿੱਚੇ ਵਿੱਚ ਆਪਣੇ ਲਈ ਕੁਝ ਵੀ ਨਹੀ ਬਚਦਾ। ਜਿਹੜਾ ਸੁਕੂਨ ਪਹਿਲਾਂ ਮਿਲਦਾ ਸੀ, ਓਹ ਹੁਣ ਕਿਤੇ ਦੂਰ ਜਿਹਾ ਲੱਗਦਾ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →