← ਸੂਚੀ

ਮਨ ਦਾ ਵੇਲਾ ›ਹੰਝੂਆਂ ਦੀਆਂ ਗੱਲਾਂ

ਅੱਧੀ ਰਾਤ ਜਾਗ, ਸਵੇਰ ਦੀ ਸਿਲਾਈ ਔਖੀ

ਰਾਤ ਨੂੰ ਸੁੱਤੀ-ਸੁੱਤੀ ਖੁਜਲੀ ਨਾਲ ਅੱਖ ਖੁੱਲ ਜਾਂਦੀ ਐ।
ਫੇਰ ਬਹੁਤ ਦੇਰ ਤੱਕ ਨੀਂਦ ਈ ਨੀ ਆਉਂਦੀ, ਬੱਸ ਪਾਸੇ ਮਾਰਦੀ ਰਹਿੰਦੀ ਹਾਂ।

ਸਵੇਰੇ ਉੱਠ ਕੇ ਭਾਂਡੇ ਮਾਂਜਣ ਲੱਗਦੀ ਹਾਂ ਤੇ ਹੱਥਾਂ ਦੀ ਚਮੜੀ ਹੋਰ ਖਿੱਚੀ-ਖਿੱਚੀ ਜਿਹੀ ਲੱਗਦੀ ਐ। ਸਿਲਾਈ ਵਾਲੇ ਕੰਮ ਵੇਲੇ ਸੂਈ ਫੜਨੀ ਵੀ ਔਖੀ ਲੱਗਦੀ ਐ, ਉਂਗਲਾਂ ਦੀ ਚਮੜੀ ਪਾਟੀ-ਪਾਟੀ ਜਿਹੀ ਰਹਿੰਦੀ ਐ।

ਘਰੇ ਦੱਸਾਂ ਤਾਂ ਬੇਬੇ ਆਖਦੀ ਐ ‘ਬਸ ਥੋੜ੍ਹੇ ਦਿਨ ਦੀ ਗੱਲ ਐ, ਠੀਕ ਹੋ ਜਾਊ’। ਪਰ ਹਰ ਰਾਤ ਇਹੀ ਹਾਲ ਹੁੰਦਾ, ਥੱਕ ਗਈ ਹਾਂ ਹੁਣ। ਦਿਨੇ ਵੀ ਕੰਮ ‘ਚ ਮਨ ਨੀ ਲੱਗਦਾ, ਬੱਸ ਸੁਸਤੀ ਜਿਹੀ ਰਹਿੰਦੀ ਐ।

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →