ਸਾਰਿਓ, ਕੱਲ੍ਹ ਰਾਤ ਵੀ ਬੱਚਾ 3 ਵਾਰ ਖੁਰਕ ਕਰਕੇ ਜਾਗ ਪਿਆ, ਮੈਂ ਵੀ ਨਾਲ ਹੀ ਉੱਠ ਗਈ।
ਸ਼ਿਫਟ ਡਿਊਟੀ ਕਰਕੇ ਸੌਣ ਦਾ ਸਮਾਂ ਹਰ ਹਫ਼ਤੇ ਬਦਲਦਾ ਰਹਿੰਦਾ ਹੈ, ਸਰੀਰ ਨੂੰ ਆਦਤ ਹੀ ਨਹੀਂ ਪੈਂਦੀ। ਉੱਤੋਂ ਬੱਚੇ ਦੀ ਖੁਰਕ, ਨੀਂਦ ਦੋਵੇਂ ਪਾਸਿਓਂ ਟੁੱਟਦੀ ਹੈ।
ਅੱਜ ਸ਼ੀਸ਼ੇ ‘ਚ ਆਪਣੀਆਂ ਅੱਖਾਂ ਦੇਖ ਕੇ ਖੁਦ ਹੀ ਹੈਰਾਨ ਹੋ ਗਈ, ਥਕਾਵਟ ਕਦੋਂ ਦੀ ਜਮਾਂ ਹੋ ਗਈ ਪਤਾ ਹੀ ਨਹੀਂ ਲੱਗਾ… ਕੀ ਦੱਸਾਂ, ਬੱਸ ਇਹ ਦਿਨ ਵੀ ਕੱਢਣੇ ਪੈਣੇ ਹਨ।
