ਪਿਛਲੇ 2 ਮਹੀਨਿਆਂ ਤੋਂ ਬਾਹਾਂ ਤੇ ਗਰਦਨ ਤੇ ਖੁਜਲੀ ਵਧਦੀ ਜਾ ਰਹੀ ਹੈ।
ਰਾਤ ਨੂੰ ਅੱਖ ਖੁੱਲ੍ਹ ਜਾਂਦੀ ਐ, ਫੇਰ ਘੰਟਾ-ਡੇਢ ਘੰਟਾ ਨੀਂਦ ਹੀ ਨਹੀਂ ਆਉਂਦੀ।
ਸਵੇਰੇ ਭਾਡੇ ਮਾਂਜਣ ਤੇ ਸਿਲਾਈ ਕਰਨ ਵੇਲੇ ਹੱਥਾਂ ਦੀ ਚਮੜੀ ਹੋਰ ਲਾਲ ਹੋ ਜਾਂਦੀ ਹੈ।
ਸਾਬਣ ਦੀ ਥਾਂ ਬੇਸਣ ਨਾਲ ਹੱਥ ਧੋਣੇ ਸ਼ੁਰੂ ਕੀਤੇ, ਫ਼ਰਕ ਥੋੜ੍ਹਾ ਪਿਆ ਪਰ ਖੁਜਲੀ ਪੂਰੀ ਤਰ੍ਹਾਂ ਨਹੀਂ ਗਈ।
ਹੋ ਸਕਦਾ ਮੇਰੇ ਨਾਲ ਹੀ ਇੰਝ ਹੋਵੇ, ਨੀਂਦ ਘੱਟ ਹੋਵੇ ਤਾਂ ਖੁਜਲੀ ਕਿਤੇ ਜ਼ਿਆਦਾ ਮਹਿਸੂਸ ਹੁੰਦੀ ਹੈ।
ਸਿੱਧੀ ਗੱਲ, ਰਾਤ ਦੀ ਨੀਂਦ ਪੂਰੀ ਨਾ ਹੋਵੇ ਤਾਂ ਦਿਨ ਪੂਰਾ ਭਾਰਾ ਲੱਗਦਾ ਹੈ।
