ਰਾਤ ਨੂੰ 2 ਵਜੇ ਖੁਜਲੀ ਨਾਲ ਅੱਖ ਖੁੱਲ੍ਹ ਗਈ।
ਬਾਹਾਂ ਤੇ ਗਰਦਨ ਤੇ ਹੱਥ ਫੇਰਦੀ ਰਹੀ, ਫੇਰ ਨੀਂਦ ਈ ਨੀ ਆਈ। ਪਤਾ ਸੀ ਹੁਣ ਸਵੇਰ ਤੱਕ ਇੰਝ ਹੀ ਲੰਘਣੀ।
ਸਵੇਰੇ ਸਿਲਾਈ ਮਸ਼ੀਨ ਤੇ ਬੈਠੀ ਤਾਂ ਹੱਥ ਕੰਬਦੇ ਰਹੇ, ਧਾਗਾ 3 ਵਾਰ ਪਾ ਕੇ ਮਸਾਂ ਸਹੀ ਹੋਇਆ। ਮੰਮੀ ਪਿੱਛੋਂ ਆਖਦੀ ਰਹੀ ਥੋੜ੍ਹਾ ਲੇਟ ਜਾ, ਪਰ ਕੰਮ ਪਿਆ ਸੀ ਤਾਂ ਉੱਠ ਨਾ ਹੋਇਆ।
ਸ਼ਿਫਟ ਦਾ ਵੀ ਕੋਈ ਟਿਕਾਣਾ ਨੀ ਰਿਹਾ, ਕਦੇ ਦਿਨੇ ਕੰਮ ਕਦੇ ਰਾਤੀਂ। ਸਰੀਰ ਨੂੰ ਹੁਣ ਸਮਝ ਈ ਨੀ ਆਉਂਦੀ ਕਦੋਂ ਸੌਣਾ ਏ।
ਅੱਜ ਸਾਰਾ ਦਿਨ ਸਿਰ ਭਾਰਾ ਭਾਰਾ ਰਿਹਾ। ਖਾਤਾ ਵੀ ਲਿਖਣਾ ਸੀ, ਓਹ ਵੀ ਅਧੂਰਾ ਪਿਆ ਰਹਿ ਗਿਆ। ਬੱਸ ਥੱਕ ਗਈ ਆਂ ਇਸ ਸਭ ਤੋਂ।
