ਅੱਜ ਰਾਤ ਵੀ 2 ਵਾਰ ਅੱਖ ਖੁੱਲ੍ਹ ਗਈ।
ਪਿਛਲੇ ਮਹੀਨੇ ਤੋਂ ਦਫ਼ਤਰ ਦਾ ਕੰਮ ਬਹੁਤ ਵਧ ਗਿਆ, ਤੇ ਹੁਣ ਸਵੇਰੇ ਉੱਠਦੀ ਹਾਂ ਤਾਂ ਸਿਰ ਪਹਿਲਾਂ ਹੀ ਭਾਰੀ ਹੁੰਦਾ।
2 ਹਫ਼ਤੇ ਪਹਿਲਾਂ ਪੁਰਾਣਾ ਖਰਚਾ-ਖਾਤਾ ਵਾਲਾ ਖ਼ਿਆਲ ਯਾਦ ਆਇਆ, ਸੋਚਿਆ ਲਿਖਣਾ ਸ਼ੁਰੂ ਕਰਾਂ, ਸ਼ਾਇਦ ਮਨ ਥੋੜ੍ਹਾ ਟਿਕ ਜਾਏ।
ਹੁਣ 14 ਦਿਨ ਹੋ ਗਏ ਲਿਖਦੀ ਨੂੰ, ਪਰ ਮਹੀਨੇ ਦੇ ਅੰਤ ਤੇ ਹਿਸਾਬ ਫਿਰ ਵੀ ਨਹੀਂ ਬਹਿੰਦਾ।
ਸ਼ਾਮ ਨੂੰ 10 ਮਿੰਟ ਸਕੈਚ ਬੁੱਕ ਖੋਲ੍ਹਣ ਦਾ ਵੀ ਸਮਾਂ ਨਹੀਂ ਲੱਭਦਾ, ਪਹਿਲਾਂ ਵਾਲਾ ਸੁਕੂਨ ਹੁਣ ਬਹੁਤ ਘੱਟ ਮਿਲਦਾ।
ਤੁਹਾਡੇ ਵਿੱਚੋਂ ਕਿਸੇ ਨੇ ਵੀ ਇੰਝ ਕੋਈ ਪੁਰਾਣੀ ਆਦਤ ਦੁਬਾਰਾ ਸ਼ੁਰੂ ਕੀਤੀ ਏ? ਫ਼ਾਇਦਾ ਹੋਇਆ ਕਿ ਨਹੀਂ।
