ਮੈਂ ਨੇ ਕਈ ਦਿਨਾਂ ਬਾਅਦ ਸਕੈਚ ਬੁੱਕ ਕੱਢ ਕੇ ਸੋਚਿਆ ਥੋੜ੍ਹਾ ਕੁਝ ਬਣਾਵਾਂ।
ਰਾਤ ਨੂੰ ਬੱਚੇ ਸੌਂ ਗਏ ਤਾਂ ਬੈਠ ਗਈ, ਪਰ ਪੈਨਸਿਲ ਫੜੀ ਤਾਂ ਹੱਥ ਪਹਿਲਾਂ ਵਰਗਾ ਨਹੀਂ ਸੀ ਚੱਲਦਾ, ਲਾਈਨਾਂ ਵੀ ਕੰਬਦੀਆਂ ਜਿਹੀਆਂ ਲੱਗੀਆਂ।
ਫੇਰ ਵੀ ਥੋੜ੍ਹੀ ਦੇਰ ਬੈਠ ਕੇ ਕੁਝ ਲਾਈਨਾਂ ਖਿੱਚੀਆਂ। ਪੂਰਾ ਤਾਂ ਕੁਝ ਨਹੀਂ ਬਣਿਆ, ਪਰ ਓਸ ਥੋੜ੍ਹੇ ਵੇਲੇ ‘ਚ ਸਿਰ ਥੋੜ੍ਹਾ ਹਲਕਾ ਲੱਗਿਆ।
ਦਫ਼ਤਰ ਦਾ ਕੰਮ ਸਿਰ ਤੇ ਚੜ੍ਹਿਆ ਰਹਿੰਦਾ ਹੈ, ਉਸ ਥੋੜ੍ਹੇ ਵੇਲੇ ਲਈ ਸਭ ਭੁੱਲ ਗਿਆ।
ਪੂਰੀ ਤਸਵੀਰ ਬਣਾਉਣ ਦਾ ਵੇਲਾ ਹੁਣ ਨਹੀਂ ਲੱਭਦਾ, ਬੱਸ ਥੋੜ੍ਹਾ ਥੋੜ੍ਹਾ ਹੀ ਸਹੀ।
ਤੁਹਾਡੇ ਚੋਂ ਕਿਸੇ ਨਾਲ ਵੀ ਇੱਦਾਂ ਹੁੰਦਾ ਹੈ ਕੀ, ਥੋੜ੍ਹਾ ਥੋੜ੍ਹਾ ਕੁਝ ਕਰ ਕੇ ਮਨ ਹੌਲਾ ਹੋ ਜਾਂਦਾ।
