ਅੱਜ ਵੀ ਸਿਰ ਭਾਰੀ ਲੈ ਕੇ ਉੱਠੀ!
ਰਾਤ ਨੂੰ 2-3 ਵਾਰ ਅੱਖ ਖੁੱਲ੍ਹ ਗਈ, ਨੀਂਦ ਪੂਰੀ ਨਹੀਂ ਹੋਈ। ਮੋਢੇ-ਗਰਦਨ ‘ਚ ਅਕੜਾਅ ਹਫ਼ਤੇ ਤੋਂ ਹੈ, ਦਫ਼ਤਰ ਦਾ ਕੰਮ ਵੀ ਬਹੁਤ ਵਧ ਗਿਆ।
ਖਰਚਾ-ਖਾਤਾ ਫੇਰ ਲਿਖਣਾ ਸ਼ੁਰੂ ਕੀਤਾ, ਪਰ ਮਹੀਨੇ ਦੇ ਅੰਤ ‘ਚ ਹਿਸਾਬ ਫੇਰ ਵੀ ਨਹੀਂ ਬੈਠਿਆ। ਸਕੈਚ ਬੁੱਕ 10 ਦਿਨਾਂ ਤੋਂ ਖੋਲ੍ਹੀ ਨਹੀਂ।
ਬੱਸ ਥਕਾਵਟ ਹੀ ਲੱਗਦੀ ਹੈ, ਪਹਿਲਾਂ ਵਾਲਾ ਸੁਕੂਨ ਕਿੱਥੇ ਗਿਆ ਪਤਾ ਨਹੀਂ।
ਤੁਹਾਡੇ ਨਾਲ ਵੀ ਕਦੇ ਇੱਦਾਂ ਹੁੰਦਾ, ਸਭ ਕੁਝ ਇੱਕੋ ਵੇਲੇ ਆ ਜਾਵੇ?
