ਦਫ਼ਤਰ ਚ ਕੰਮ ਦਾ ਬੋਝ ਐਨਾ ਵਧ ਗਿਆ ਕਿ ਮੋਢੇ ਤੇ ਗਰਦਨ ਹਰ ਵੇਲੇ ਅਕੜੇ ਰਹਿੰਦੇ ਸੀ।
ਕਿਸੇ ਨੇ ਦੱਸਿਆ ਸੀ ਕਿ ਵਿੱਚ ਵਿੱਚ ਮੋਢੇ ਹਿਲਾਉਂਦੇ ਰਹੋ ਤਾਂ ਫ਼ਰਕ ਪੈਂਦਾ ਹੈ।
ਇਸ ਲਈ ਕੁਰਸੀ ਤੇ ਬੈਠੇ ਬੈਠੇ ਹੀ ਵਿੱਚ ਵਿੱਚ ਗਰਦਨ ਘੁਮਾ ਲੈਂਦੀ ਹਾਂ, ਕਿਸੇ ਨੂੰ ਪਤਾ ਵੀ ਨਹੀਂ ਲਗਦਾ।
ਪਹਿਲਾਂ ਲੱਗਿਆ ਕਿ ਬੇਕਾਰ ਹੀ ਹੈ, ਪਰ ਸ਼ਾਮ ਤੱਕ ਥੋੜ੍ਹਾ ਹਲਕਾ ਜਿਹਾ ਲੱਗਦਾ ਹੈ।
ਪੂਰਾ ਠੀਕ ਨਹੀਂ ਹੁੰਦਾ, ਪਰ ਪਹਿਲਾਂ ਨਾਲੋਂ ਥੋੜ੍ਹਾ ਵਧੀਆ ਹੈ।
ਰਾਤ ਦੀ ਨੀਂਦ ਦਾ ਹਾਲੇ ਵੀ ਉਹੀ ਹਾਲ ਹੈ, ਸ਼ਾਇਦ ਹੌਲੀ ਹੌਲੀ ਓਹ ਵੀ ਠੀਕ ਹੋ ਜਾਏ।
ਤੁਹਾਡੇ ਵਿੱਚੋਂ ਕਿਸੇ ਨੇ ਕੁਝ ਅਜ਼ਮਾਇਆ ਹੋਵੇ ਤਾਂ ਦੱਸਿਓ।
