← ਸੂਚੀ

ਨਾਲ ਤੁਰੀਏ ›ਖੁੱਲ੍ਹੀ ਗੱਪਸ਼ੱਪ

ਅੱਜ ਢਿੱਡ ਵੀ ਭਾਰਾ ਭਾਰਾ ਲੱਗਦਾ

ਕੱਲ੍ਹ ਰਾਤ ਵੀ 2 ਵਜੇ ਅੱਖ ਖੁੱਲ੍ਹ ਗਈ, ਫੇਰ ਸੌਂ ਨਹੀਂ ਹੋਇਆ।
ਸਵੇਰੇ ਉੱਠੀ ਤਾਂ ਸਿਰ ਭਾਰਾ ਭਾਰਾ ਸੀ, ਦਫ਼ਤਰ ਚ ਬੈਠੀ ਬੈਠੀ ਵੀ ਧਿਆਨ ਨਹੀ ਲੱਗ ਰਿਹਾ ਸੀ।

ਗਰਦਨ ਤੇ ਮੋਢੇ ਪਹਿਲਾਂ ਹੀ ਅਕੜੇ ਹੋਏ ਆ, ਅੱਜ ਢਿੱਡ ਵੀ ਭਾਰਾ ਭਾਰਾ ਲੱਗ ਰਿਹਾ ਸੀ, ਕੁਝ ਖਾਣ ਨੂੰ ਦਿਲ ਨਹੀਂ ਕੀਤਾ।

A small black and white cat lies stretched out on a large, gray flagstone patio in the sunlight.

ਮੈਂ ਨੇ ਖਰਚਾ-ਖਾਤਾ ਲਿਖਣਾ ਫੇਰ ਸ਼ੁਰੂ ਕੀਤਾ, ਪਰ ਮਹੀਨੇ ਦੇ ਅੰਤ ਚ ਹਿਸਾਬ ਫੇਰ ਵੀ ਨਹੀਂ ਬਹਿੰਦਾ। ਸਕੈਚ ਬੁੱਕ ਵੀ 10 ਦਿਨਾਂ ਤੋਂ ਖੋਲ੍ਹੀ ਹੀ ਨਹੀਂ।

ਪਹਿਲਾਂ ਥੋੜ੍ਹਾ ਬਹੁਤ ਸੁਕੂਨ ਹੁੰਦਾ ਸੀ, ਹੁਣ ਓਹ ਵੀ ਕਿਤੇ ਗੁਆਚ ਗਿਆ ਲੱਗਦਾ।

ਟਿੱਪਣੀ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →