ਕੱਲ੍ਹ ਰਾਤ ਸੌਣ ਤੋਂ ਪਹਿਲਾਂ ਫੋਨ ਦੂਜੇ ਕਮਰੇ ‘ਚ ਰੱਖ ਦਿੱਤਾ, ਤੇ ਸਕੈਚ ਬੁੱਕ ਚੁੱਕ ਕੇ 10 ਮਿੰਟ ਬੈਠੀ।
ਬਹੁਤਾ ਕੁਝ ਬਣਿਆ ਤਾਂ ਨਹੀਂ, ਬੱਸ ਦੋ-ਤਿੰਨ ਲਾਈਨਾਂ ਖਿੱਚੀਆਂ, ਪਰ ਓਸ ਥੋੜ੍ਹੇ ਵੇਲੇ ‘ਚ ਸਿਰ ਥੋੜ੍ਹਾ ਹੌਲਾ ਲੱਗਿਆ।
ਪਿਛਲੇ 5 ਦਿਨਾਂ ਤੋਂ ਇੰਝ ਹੀ ਕਰ ਰਹੀ ਹਾਂ, 3 ਦਿਨ ਹੋ ਗਏ, 2 ਦਿਨ ਥਕਾਵਟ ਕਰਕੇ ਭੁੱਲ ਵੀ ਗਈ।
ਦਫ਼ਤਰ ਦਾ ਕੰਮ ਓਵੇਂ ਹੀ ਵਧਿਆ ਪਿਆ, ਬੱਚੇ ਸੰਭਾਲਦੇ-ਸੰਭਾਲਦੇ ਦਿਨ ਲੰਘ ਜਾਂਦਾ, ਖਰਚਾ-ਖਾਤਾ ਵੀ ਲਿਖਣਾ ਪੈਂਦਾ, ਤੇ ਇਸ ਸਭ ਦੇ ਵਿਚਕਾਰ 10 ਮਿੰਟ ਕੱਢਣੇ ਵੀ ਔਖੇ ਲੱਗਦੇ।

ਫੇਰ ਵੀ ਜਿਸ ਦਿਨ ਬੈਠ ਗਈ, ਓਸ ਰਾਤ ਨੀਂਦ ਥੋੜ੍ਹੀ ਸੌਖੀ ਆਈ।
ਤੁਸੀਂ ਲੋਕ ਵੀ ਆਪਣੇ ਲਈ ਕੁਝ ਇਹੋ ਜਿਹਾ ਕਰਦੇ ਓ, ਭਾਵੇਂ 5-10 ਮਿੰਟ ਹੀ ਸਹੀ।
