← ਸੂਚੀ

ਨਾਲ ਤੁਰੀਏ ›ਖੁੱਲ੍ਹੀ ਗੱਪਸ਼ੱਪ

ਦੁਪਹਿਰ ਬਾਅਦ ਸਿਰ ਖਾਲੀ ਲੱਗਦਾ

ਅੱਜਕੱਲ੍ਹ ਦਫ਼ਤਰ ਦਾ ਕੰਮ ਸਿਰ ਤੇ ਚੜ੍ਹਿਆ ਰਹਿੰਦਾ ਹੈ, ਸ਼ਾਮ ਤੱਕ ਥੱਕ ਕੇ ਚੂਰ ਹੋ ਜਾਂਦੀ ਹਾਂ।
ਰਾਤੀਂ ਵੀ ਪੂਰੀ ਨੀਂਦ ਨਹੀਂ ਆਉਂਦੀ, ਸੋ ਸਵੇਰੇ ਦਫ਼ਤਰ ਪਹੁੰਚਦਿਆਂ ਹੀ ਦੁਪਹਿਰ ਤੱਕ ਸਿਰ ਖਾਲੀ ਖਾਲੀ ਲੱਗਣ ਲੱਗ ਪੈਂਦਾ ਹੈ।

ਮੀਟਿੰਗ ਚ ਬੈਠੀ ਹੋਵਾਂ ਤੇ ਗੱਲ ਕਿਤੇ ਹੋਰ ਚਲੀ ਜਾਂਦੀ ਹੈ, ਫੇਰ ਪਿੱਛੋਂ ਯਾਦ ਕਰਨਾ ਪੈਂਦਾ ਕਿ ਕੀ ਕਿਹਾ ਗਿਆ ਸੀ।

ਘਰੇ ਆ ਕੇ ਵੀ ਬੱਚਿਆਂ ਦਾ ਕੰਮ ਸਾਂਭਦਿਆਂ ਹੀ ਦਿਨ ਲੰਘ ਜਾਂਦਾ ਹੈ, ਆਪਣੇ ਲਈ ਸੋਚਣ ਦਾ ਵੇਲਾ ਹੀ ਨਹੀਂ ਬਚਦਾ।

ਤੁਹਾਡੇ ਚੋਂ ਕੋਈ ਦੱਸੋ, ਦੁਪਹਿਰ ਬਾਅਦ ਸਿਰ ਭਾਰਾ ਲੱਗਣ ਲੱਗੇ ਤਾਂ ਤੁਸੀਂ ਕੀ ਕਰਦੇ ਓ, ਦਿਮਾਗ ਥੋੜ੍ਹਾ ਸਾਫ਼ ਕਰਨ ਦਾ ਕੋਈ ਸੌਖਾ ਤਰੀਕਾ ਹੈ?

ਟਿੱਪਣੀਆਂ 0

  • ਅਜੇ ਕੋਈ ਟਿੱਪਣੀ ਨਹੀਂ।
ਸਾਰੀਆਂ ਪੋਸਟਾਂ ਦੀ ਸੂਚੀ ਵੇਖੋ →